ਗੁਰਦਾਸਪੁਰ ਦੇ ਸਾਹਿਲ ਪਠਾਨੀਆ ਅਮਰੀਕਾ ''ਚ ਜੁਡੋ ''ਚ ਦਿਖਾਉਣਗੇ ਦਮ

08/03/2017 12:39:09 PM

ਗੁਰਦਾਸਪੁਰ— ਵਰਲਡ ਪੁਲਸ ਐਂਡ ਫਾਇਰ ਗੇਮਸ ਦਾ ਆਗਾਜ਼ 7 ਅਗਸਤ ਨੂੰ ਅਮਰੀਕਾ ਦੇ ਲਾਸ ਏਂਜਲਸ 'ਚ ਹੋਣ ਜਾ ਰਿਹਾ ਹੈ। ਇਸ 'ਚ ਜੁਡੋ ਦੀ ਭਾਰਤੀ ਟੀਮ 'ਚ ਗੁਰਦਾਸਪੁਰ ਦੇ ਸਬ ਇੰਸਪੈਕਟਰ ਸਾਹਿਲ ਪਠਾਨੀਆ ਆਪਣਾ ਦਮ ਦਿਖਾਉਣਗੇ। ਆਲ ਇੰਡੀਆ ਪੁਲਸ ਗੇਮਸ 'ਚ ਸੋਨ ਤਮਗਾ ਹਾਸਲ ਕਰਨ ਵਾਲੇ ਸਾਹਿਲ 'ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਮੰਗਲਵਾਰ ਨੂੰ ਸਾਹਿਲ ਦਾ ਸਨਮਾਨ ਕਰਕੇ ਉਨ੍ਹਾਂ ਨੂੰ ਗੋਲਡ ਜਿੱਤਣ ਦੀਆਂ ਸ਼ੁੱਭਕਾਮਨਾਵਾਂ ਦੇ ਨਾਲ ਗੁਰਦਾਸਪੁਰ ਤੋਂ ਵਿਦਾ ਕੀਤਾ ਗਿਆ।

ਖੇਡਾਂ ਦੇ ਮਹਾਕੁੰਭ ਵਰਲਡ ਪੁਲਸ ਐਂਡ ਫਾਇਰ ਗੇਮਸ 'ਚ ਇਕ ਦਰਜਨ ਤੋਂ ਵੱਧ ਗੇਮਸ ਹੋਣਗੀਆਂ ਅਤੇ ਉਸ ਵਿਚੋਂ ਜੁਡੋ ਦੀ ਭਾਰਤੀ ਟੀਮ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਆਲ ਇੰਡੀਆ ਪੁਲਸ ਗੇਮਸ 'ਚ ਜੁਡੋ 'ਚ ਗੁਰਦਾਸਪੁਰ ਦੇ ਸਾਹਿਲ ਪਠਾਨੀਆ ਨੇ ਗੋਲਡ ਮੈਡਲ 'ਤੇ ਕਬਜ਼ਾ ਜਮਾਇਆ ਸੀ। ਇਸ ਦੇ ਚਲਦੇ ਉਨ੍ਹਾਂ ਦੀ ਚੋਣ ਵਰਲਡ ਪੁਲਸ ਫਾਇਰ ਗੋਲਡ 2017 ਦੇ ਲਈ ਭਾਰਤੀ ਟੀਮ 'ਚ ਕੀਤੀ ਗਈ ਹੈ। ਜੁਡੋ ਖੇਡ ਦੇ ਦਮ 'ਤੇ ਹੀ ਸਾਹਿਲ ਪਠਾਨੀਆ ਦੀ ਚੋਣ ਪੁਲਸ ਵਿਭਾਗ 'ਚ ਸਬ ਇੰਸਪੈਕਟਰ ਅਹੁਦੇ 'ਤੇ ਹੋਈ ਹੈ। 100 ਕਿਲੋਗ੍ਰਾਮ ਦੇ ਵਰਗ 'ਚ ਖੇਡਣ ਵਾਲੇ ਸਾਹਿਲ ਇਸ ਤੋਂ ਪਹਿਲਾਂ ਵੀ ਕੌਮਾਂਤਰੀ ਅਤੇ ਕੌਮੀ ਪੱਧਰ 'ਤੇ ਕਈ ਸੋਨ ਅਤੇ ਚਾਂਦੀ ਦੇ ਤਮਗੇ ਹਾਸਲ ਕਰ ਚੁੱਕੇ ਹਨ। ਗੁਰਦਾਸ ਪੁਰ ਦੇ ਨੰਗਲ ਕੋਟਲੀ ਦੇ ਰਹਿਣ ਵਾਲੇ ਸਾਹਿਲ ਜੁਡੋ 'ਚ ਸਵੇਰੇ-ਸ਼ਾਮ ਖੂਬ ਪਸੀਨਾ ਵਹਾਉਂਦੇ ਹਨ ਅਤੇ ਇਸੇ ਦੇ ਚਲਦੇ ਅੱਜ ਅਮਰੀਕਾ ਦੇ ਲਾਸ ਏਂਜਲਸ 'ਚ ਉਨ੍ਹਾਂ ਨੂੰ ਦਮ ਦਿਖਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਲਗੀਆਂ ਹਨ।