ਪੰਜਾਬ ਦੇ ਸਾਬਕਾ ਮੰਤਰੀ ਧਰਮਸੌਤ ਨੂੰ ਮਿਲੀ ਜ਼ਮਾਨਤ, ਨਾਭਾ ਜੇਲ੍ਹ ’ਚੋਂ ਆਏ ਬਾਹਰ

05/19/2023 10:17:07 AM

ਨਾਭਾ (ਖੁਰਾਣਾ) : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਘਿਰੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਜ਼ਮਾਨਤ ਪਟੀਸ਼ਨ ’ਤੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਜਿਸਮ ਦੀ ਭੁੱਖ 'ਚ ਪਿਓ ਟੱਪ ਗਿਆ ਸਭ ਹੱਦਾਂ-ਬੰਨੇ, ਸ਼ਰਮ ਤੇ ਖ਼ੌਫ਼ ਕਾਰਨ ਮੂੰਹ ਨਾ ਖੋਲ੍ਹ ਸਕੀ 16 ਸਾਲਾਂ ਦੀ ਧੀ

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ  ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚੋਂ ਕਰੀਬ 6 ਵਜ਼ੇ ਸ਼ਾਮ ਨੂੰ ਬਾਹਰ ਆਏ। ਇਸ ਮੌਕੇ ਧਰਮਸੌਤ ਨੇ ਕਿਹਾ ਕਿ ਮੈਨੂੰ ਜੁਡੀਸ਼ਰੀ ’ਤੇ ਪੂਰਾ ਭਰੋਸਾ ਸੀ, ਜਿਸ ਕਰ ਕੇ ਜ਼ਮਾਨਤ ਮਿਲੀ ਹੈ। ਧਰਮਸੌਤ ਨੇ ਹੋਰ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਾਣੋ 22 ਤਾਰੀਖ਼ ਤੱਕ ਕਿਹੋ ਜਿਹਾ ਰਹੇਗਾ ਮੌਸਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita