Sadana Brothers ਬੜੀ ਮਰਿਆਦਾ ਨਾਲ ਬਣਾਉਂਦੇ ਚੰਦੋਆ ਤੇ ਰੁਮਾਲਾ ਸਾਹਿਬ, ਜੋੜੇ ਬਾਹਰ ਲਾਹ ਕੇ ਜਾਂਦੇ ਦੁਕਾਨ 'ਚ

04/11/2024 5:17:39 PM

ਜਲੰਧਰ - ਸਡਾਣਾ ਬ੍ਰਦਰਜ਼ ਦੀਆਂ ਦੁਕਾਨਾਂ ਵਿਚ ਬਹੁਤ ਸਾਰੇ ਸੁੰਦਰ ਰੁਮਾਲੇ ਅਤੇ ਚੰਦੋਆ ਸਾਹਿਬ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਸੁੰਦਰ ਰੁਮਾਲਾ ਸਾਹਿਬ ਅਤੇ ਚੰਦੋਆ ਸਾਹਿਬ ਦੀ ਰੀਝਾਂ ਲਾ-ਲਾ ਕੇ ਕਾਰੀਗਰਾਂ ਵੱਲੋਂ ਮੀਨਾਕਾਰੀ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਇਸ ਦੁਕਾਨ ਤੋਂ ਮੁੱਖ ਮੰਤਰੀ ਸਣੇ ਹੋਰ ਬਹੁਤ ਸਾਰੇ ਮੰਤਰੀ, ਮਹਾਨ ਹਸਤੀਆਂ, ਵਿਦਵਾਨ ਇੱਥੋਂ ਸੋਹਣੇ 'ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ' ਲੈ ਕੇ ਜਾਂਦੇ ਹਨ। ਸਡਾਣਾ ਬ੍ਰਦਰਜ਼ ਸੁੰਦਰ ਰੁਮਾਲੇ ਅਤੇ ਚੰਦੋਆ ਸਾਹਿਬ ਤਿਆਰ ਕਰਨ ਦਾ ਕੰਮ ਪਿਛਲੇ 30 ਸਾਲਾਂ ਤੋਂ ਕਰਦੇ ਆ ਰਹੇ ਹਨ, ਜੋ ਗੁਰੂ ਦੀ ਕਿਰਪਾ ਨਾਲ ਬਹੁਤ ਚੰਗਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ

ਸਡਾਣਾ ਬ੍ਰਦਰਜ਼ ਅਨੁਸਾਰ ਉਨ੍ਹਾਂ ਦੀਆਂ 6 ਵਰਕਸ਼ਾਪਾਂ ਅਤੇ ਕਈ ਦੁਕਾਨਾਂ ਹਨ, ਜਿਨ੍ਹਾਂ ਦੇ ਅੰਦਰ ਬੜੇ ਪਿਆਰ ਅਤੇ ਸਤਿਕਾਰ ਨਾਲ ਰੁਮਾਲਾ ਸਾਹਿਬ ਨਵੇਂ ਡਿਜ਼ਾਇਨ ਨਾਲ ਤਿਆਰ ਕੀਤੇ ਜਾਂਦੇ ਹਨ। ਸੁੰਦਰ ਰੁਮਾਲੇ ਅਤੇ ਚੰਦੋਆ ਸਾਹਿਬ ਤਿਆਰ ਕਰਨ ਵਿਚ 30-35 ਦਿਨਾਂ ਦਾ ਸਮਾਂ ਲੱਗਦਾ ਹੈ। ਇੱਥੇ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਰਕਸ਼ਾਪਾਂ ਅਤੇ ਦੁਕਾਨਾਂ ਦੇ ਅੰਦਰ ਆਉਣ ਤੋਂ ਪਹਿਲਾਂ ਲੋਕ ਆਪਣੀ ਜੁੱਤੀਆਂ ਬਾਹਰ ਉਤਾਰ ਕੇ ਆਉਂਦੇ ਹਨ। ਇਸ ਸਬੰਧ ਵਿਚ ਸਡਾਣਾ ਬ੍ਰਦਰਜ਼ ਦੇ ਮਾਲਕ ਨੇ ਕਿਹਾ ਕਿ ਸਾਡੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਵਿਚ ਸਾਰੇ ਕਾਰੀਗਰ ਸੁੱਚਮ ਅਤੇ ਪਵਿੱਤਰਤਾ ਦਾ ਖ਼ਾਸ ਧਿਆਨ ਰੱਖਦੇ ਹਨ। ਸਾਡੇ ਕੋਲ 70 ਫ਼ੀਸਦੀ ਦੇ ਕਰੀਬ ਔਰਤਾਂ ਕੰਮ ਕਰਦੀਆਂ ਹਨ। ਸਡਾਣਾ ਬ੍ਰਦਰਜ਼ ਨਾਲ ਤੁਸੀਂ 82880-82881 ਨੰਬਰ 'ਤੇ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ

ਇਸ ਸਬੰਧ ਵਿਚ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਦਾ ਆਰਡਰ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਦੀ ਇਕ ਸੈਟ ਦੀ ਸੇਵਾ ਉਨ੍ਹਾਂ ਨੂੰ ਮਿਲੀ ਸੀ, ਜੋ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਭੇਂਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਦਾ ਇਕ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਅਜਿਹਾ ਸੀ, ਜਿਸ ਨੂੰ 40 ਦੇ ਕਰੀਬ ਕਾਰੀਗਰਾਂ ਨੇ ਮਿਲ ਕੇ ਤਿਆਰ ਕੀਤਾ ਸੀ। ਇਸ ਨੂੰ ਤਿਆਰ ਕਰਨ ਵਿਚ 35 ਤੋਂ 40 ਦਿਨਾਂ ਦਾ ਸਮਾਂ ਲੱਗਾ ਸੀ।

ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!

ਉਨ੍ਹਾਂ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਦੋਂ ਉਹ ਪੂਰਾ ਕਾਫਲਾ ਲੈ ਕੇ ਪਾਕਿਸਤਾਨ ਪਹੁੰਚੇ ਸਨ। ਉੱਥੇ ਦੇ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਦੀ ਸੇਵਾ ਵੀ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਦੀ ਮੀਨਾਕਾਰੀ ਵੱਖਰੀ ਹੋਵੇ ਅਤੇ ਡਿਜ਼ਾਇਨ ਵੱਖਰੇ ਹੋਣ। ਹਰੇਕ ਸੈੱਟ ਨਵਾਂ ਅਤੇ ਨਿਵੇਖਲਾ ਹੋਵੇ। ਇਹ ਸਭ ਕੁਝ ਗੁਰੂ ਜੀ ਦੀ ਮਿਹਰ ਅਤੇ ਸੰਗਤ ਦੇ ਪਿਆਰ ਨਾਲ ਹੋ ਰਿਹਾ ਹੈ। 

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਤਿਆਰ ਕਰਨ ਲਈ ਕੱਪੜਾ ਸੂਰਤ ਤੋਂ ਮੰਗਵਾਇਆ ਜਾਂਦਾ ਹੈ, ਜੋ ਖ਼ਾਸ ਮੰਡੀ ਹੈ। ਇਸ ਤੋਂ ਇਲਾਵਾ ਬਲੋਤਰਾ, ਮੁੰਬਈ ਤੋਂ ਵੀ ਮਾਲ ਆਉਂਦਾ ਹੈ ਪਰ ਤਿਆਰ ਅਸੀਂ ਆਪਣੇ ਹਿਸਾਬ ਨਾਲ ਕਰਵਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਅਜਿਹੇ ਹੁੰਦੇ ਹਨ, ਜਿਨ੍ਹਾਂ 'ਤੇ ਸੋਨੇ-ਚਾਂਦੀ ਦੀ ਮੀਨਾਕਾਰੀ ਕੀਤੀ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਵੱਖਰੇ ਕਾਰੀਗਰ ਰੱਖੇ ਹਨ। ਸਡਾਣਾ ਬ੍ਰਦਰਜ਼ ਨਾਲ ਤੁਸੀਂ 82880-82881 ਨੰਬਰ 'ਤੇ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur