ਅਕਾਲੀ-ਭਾਜਪਾ ਗਠਜੋੜ ਮੌਕਾਪ੍ਰਸਤੀ ਦਾ ਬੇਜੋੜ ਨਮੂਨਾ : ਬਾਜਵਾ

02/12/2016 12:43:03 PM

ਚੰਡੀਗੜ੍ਹ (ਭੁੱਲਰ)- ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ-ਭਾਜਪਾ ਗਠਜੋੜ ''ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਗਠਜੋੜ ਮੌਕਾਪ੍ਰਸਤੀ ਦਾ ਇਕ ਬੇਜੋੜ ਨਮੂਨਾ ਹੈ। ਇਸ ਗਠਜੋੜ ਦਾ ਭਵਿੱਖ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ। ਪੰਜਾਬ ਦੀ ਜਨਤਾ ਬੁਰੀ ਤਰ੍ਹਾਂ ਨਾਲ ਇਸ ਗਠਜੋੜ ਨੂੰ ਨਕਾਰੇਗੀ ਅਤੇ ਆਪਣਾ ਵਜੂਦ ਬਚਾਉਣ ਦੀ ਇਨ੍ਹਾਂ ਦੀ ਆਖ਼ਰੀ ਕੋਸ਼ਿਸ਼ ਨਾਕਾਮਯਾਬ ਹੋਵੇਗੀ।

ਉਨ੍ਹਾਂ ਕਿਹਾ ਕਿ ਇਕ ਪਾਸੇ ਭਾਜਪਾ ਦੇ ਜ਼ਿਆਦਾਤਰ ਵੱਡੇ ਨੇਤਾ ਖੁੱਲ੍ਹੇਆਮ ਅਕਾਲੀ ਦਲ ''ਤੇ ਦੋਸ਼ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਡਰੱਗ ਮਾਫੀਆ ਲਈ ਜ਼ਿੰਮੇਦਾਰ ਠਹਿਰਾਉਂਦੇ ਹਨ, ਉਥੇ ਦੂਜੇ ਪਾਸੇ ਅਕਾਲੀਆਂ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਦੁਖੀ ਹਨ, ਜਿਹੜੇ ਪੰਜਾਬ ਦੀ ਮਾਲੀ ਹਾਲਤ ਇੰਨੀ ਖ਼ਰਾਬ ਹੋਣ ਦੇ ਬਾਵਜੂਦ ਮਦਦ ਵਾਸਤੇ ਅੱਗੇ ਨਹੀਂ ਆ ਰਹੇ।

ਉਨ੍ਹਾਂ ਨੇ ਯਾਦ ਕਰਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਦਾਰ-ਏ-ਆਜ਼ਮ ਦੇ ਖਿਤਾਬ ਨਾਲ ਨਵਾਜਿਆ ਸੀ ਅਤੇ ਹੁਣ ਉਪ ਮੁਖ ਮੰਤਰੀ ਸੁਖਬੀਰ ਬਾਦਲ ਅਮਿਤ ਸ਼ਾਹ ਨੂੰ ਸ਼ਿਕਾਇਤ ਲਗਾ ਰਹੇ ਹਨ ਕਿ ਪ੍ਰਧਾਨ ਮੰਤਰੀ ਨੂੰ ਮਿਲਣਾ ਔਖਾ ਹੈ।

Anuradha Sharma

This news is News Editor Anuradha Sharma