ਐਸ. ਸੀ. ਭਾਈਚਾਰੇ ਦੀ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇਗਾ : ਇੰਦੋਰਾ

02/18/2018 1:10:15 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਮੰਡੀ ਲੱਖੇਵਾਲੀ ਵਿਚ ਐਸ. ਸੀ. ਪਰਿਵਾਰਾਂ ਨੂੰ ਰਾਸਤਾ ਨਾ ਦਿੱਤੇ ਜਾਣ ਦੀ ਖ਼ਬਰ ਤੋਂ ਜਾਣੂ ਹੋਣ ਤੋਂ ਬਾਅਦ ਐਸ. ਸੀ. ਕਮਿਸ਼ਨ ਦੇ ਮੈਂਬਰ ਕਰਨਵੀਰ ਸਿੰਘ ਇੰਦੋਰਾ ਨੇ ਪਿੰਡ ਜਾ ਕੇ ਐਸ. ਸੀ. ਪਰਿਵਾਰਾਂ ਦੀ ਆਪ ਬੀਤੀ ਸੁਣੀ। ਇਸ ਮੌਕੇ ਐਸ. ਸੀ. ਪਰਿਵਾਰਾਂ ਨੇ ਦੱਸਿਆ ਕਿ ਇਹ ਜ਼ਮੀਨ ਅਸੀਂ ਕਰੀਬ 40 ਸਾਲ ਪਹਿਲਾਂ ਖਰੀਦੀ ਸੀ। ਉਸ ਸਮੇਂ ਇਸ ਜ਼ਮੀਨ ਦੇ ਮਾਲਕ ਨੇ ਇਹ ਕਿਹਾ ਸੀ ਕਿ ਮੈਂ ਰਾਸਤਾ ਦੇ ਦੇਵਾਂਗਾ, ਤਦ ਤੱਕ ਤੁਸੀਂ ਰੇਲਵੇ ਦੀ ਥਾਂ ਵਰਤ ਲਵੋ। ਹੁਣ ਜਦੋਂ ਰੇਲਵੇ ਵਿਭਾਗ ਨੇ ਆਪਣੀ ਥਾਂ ਤੋਂ ਆਣਾ ਜਾਣਾ ਬੰਦ ਕਰ ਦਿੱਤਾ। ਹੁਣ ਜਦੋਂ ਉਨ੍ਹਾਂ ਨੇ ਜ਼ਮੀਨ ਮਾਲਕ ਨਾਲ ਰਾਸਤਾ ਦੇਣ ਲਈ ਗੱਲ ਕੀਤੀ ਤਾਂ ਉਸ ਨੇ ਰਸਤਾ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਸਬੰਧ ਵਿਚ ਐਸ. ਸੀ. ਕਮਿਸ਼ਨ ਦੇ ਮੈਂਬਰ  ਇੰਦੋਰਾ ਨੇ  ਕਰਤਾਰ ਨਗਰ ਵਿਚ ਰਹਿੰਦੇ ਐਸ. ਸੀ. ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਨੇ ਵਿਸ਼ਵਾਸ਼ ਦੁਆਇਆ ਕਿ ਬਹੁਤ ਜਲਦ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ, ਪਟਵਾਰੀ, ਪੁਲਸ ਪ੍ਰਸਾਸ਼ਨ ਪਿੰਡ ਦੇ ਪਤਵੰਤੇ ਹਾਜ਼ ਸਨ।