ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

07/31/2017 6:54:56 AM

ਸੁਲਤਾਨਪੁਰ ਲੋਧੀ, (ਸੋਢੀ)- ਪੇਂਡੂ ਮਜ਼ਦੂਰ ਯੂਨੀਅਨ ਜ਼ਿਲਾ ਕਪੂਰਥਲਾ ਵਲੋਂ ਆਪਣੀਆਂ ਮੰਗਾਂ ਲਈ ਵੱਖ-ਵੱਖ ਪਿੰਡਾਂ 'ਚ ਦੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਸਮੇਂ ਪਿੰਡ ਰਾਮਪੁਰ ਜਗੀਰ, ਨਸੀਰੇਵਾਲ, ਝੱਲ ਲੇਈਵਾਲਾ, ਮੁਹੱਬਲੀਪੁਰ, ਮਸੀਤਾਂ, ਬੂਸੋਵਾਲ, ਭਾਗੋਰਾਈਆਂ, ਸ਼ੇਰਪੁਰ ਸੱਧਾ, ਜੱਬੋਵਾਲ ਤੇ ਫਰੀਦ ਸਰਾਏ ਆਦਿ ਪਿੰਡਾਂ 'ਚ ਰੋਸ ਮਾਰਚ ਕੀਤੇ ਗਏ ਤੇ 10 ਅਗਸਤ ਨੂੰ ਕਪੂਰਥਲਾ 'ਚ ਕੀਤੀ ਜਾ ਰਹੀ ਰੈਲੀ 'ਚ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ। ਇਸ ਸਮੇਂ ਰੋਸ ਪ੍ਰਦਰਸ਼ਨਾਂ ਨੂੰ ਤਰਸੇਮ ਪੀਟਰ ਪੰਜਾਬ ਪ੍ਰਧਾਨ, ਹੰਸਾ ਸਿੰਘ ਮੁੰਡੀ, ਪੂਰਨ ਸਿੰਘ ਮੁੰਡੀ, ਮੰਗਾ ਗਿੱਲਾਂ, ਕੁਲਵਿੰਦਰ ਸਿੰਘ ਨਸੀਰੇਵਾਲ, ਸੁੱਚਾ ਸਿੰਘ, ਕੁਲਵਿੰਦਰ ਹੰਸ, ਮਾਸਟਰ ਬਲਬੀਰ ਸਿੰਘ, ਬਲਵੰਤ ਮਸੀਤਾਂ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਮਰਜੀਤ ਸਿੰਘ ਸੈਫਲਾਬਾਦ ਆਦਿ ਨੇ ਵੀ ਸੰਬੋਧਨ ਕੀਤਾ।