ਜਾਣੋ ਕਿਉਂ ਅਲੋਪ ਹੁੰਦਾ ਜਾ ਰਿਹਾ ਪੇਂਡੂ ਸਭਿਆਚਾਰ ਦਾ ਅਹਿਮ ਅੰਗ ਟੋਕਰਾ ਅਤੇ ਛਾਬਾ

01/05/2021 1:35:21 PM

ਫਰੀਦਕੋਟ (ਜਗਤਾਰ): ਪੰਜਾਬੀ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਵਸਤਾਂ ਇਨੀਂ ਦਿਨੀਂ ਅਲੋਪ ਹੁੰਦੀਆ ਜਾ ਰਹੀਆਂ ਹਨ, ਜਿਨ੍ਹਾਂ ’ਚੋਂ ਜਿੱਥੇ ਟੋਕਰਾ ਘਰਾਂ ਅੰਦਰ ਅਹਿਮ ਸਥਾਨ ਰੱਖਦਾ ਹੈ ਉਥੇ ਹੀ ਛਾਬਾ ਸਵਾਂਣੀਆਂ ਦੀ ਰਸੋਈ ਦਾ ਅਹਿਮ ਅੰਗ ਹੁੰਦਾ ਸੀ ਜੋ ਅੱਜ ਅਧੁਨਿਕਤਾ ਦੀ ਹੋੜ ਵਿਚ ਤੂਤ ਦੀਆਂ ਪਤਲੀਆਂ ਛਮਕਾਂ ਤੋਂ ਹੁੰਦਾ ਹੋਇਆ ਸਟੀਲ ਦੇ ਡੱਬਿਆਂ ਵਿਚ ਬਦਲ ਗਿਆ ਹੈ। ਹੋ ਸਕਦਾ 90ਵੇਂ ਦੇ ਦਹਾਕੇ ਤੋਂ ਬਾਅਦ ਜਨਮੇ ਬੱਚਿਆ ਨੂੰ ਟੋਕਰੇ ਅਤੇ ਛਾਬੇ ਬਾਰੇ ਗਿਆਨ ਹੀ ਨਾ ਹੋਵੇ। ਪੰਜਾਬ ਦੇ ਪਿੰਡਾਂ ’ਚ ਵਸਦੇ ਕੁਝ ਕਾਰੀਗਰ ਇਸ ਵਿਰਾਸਤ ਨੂੰ ਅੱਜ ਵੀ ਆਪਣੇ ਅੰਦਰ ਸਮੋਈ ਬੈਠੇ ਹਨ ਕਿਤੇ ਨਾਂ ਕਿਤੇ ਸੜਕਾਂ ਕਿਨਾਰੇ ਬੈਠ ਇਹ ਕਾਰੀਗਰ ਟੋਕਰੇ ਅਤੇ ਛਾਬੇ ਬਣਾ ਕੇ ਵੇਚ ਰਹੇ ਹਨ। ਜਿੱਥੇ ਇਹ ਆਪਣੇ ਹੁਨਰ ਨਾਲ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਸੰਭਾਲੀ ਬੈਠੇ ਹਨ ਉੱਥੇ ਹੀ ਆਪਣੇ ਘਰਾਂ ਦਾ ਗੁਜਾਰਾ ਵੀ ਚਲਾ ਰਹੇ ਹਨ।

ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼

ਪੰਜਾਬ ਦੇ ਪੇਂਡੂ ਸੱਭਿਆਚਾਰ ਵਿਚ ਟੋਕਰੇ ਦਾ ਮਹੱਤਵ
ਪੰਜਾਬ ਦੇ ਪੇਂਡੂ ਸੱਭਿਆਚਾਰ ਵਿਚ ਟੋਕਰੇ ਦਾ ਅਹਿਮ ਮਹੱਤਵ ਹੈ।ਟੋਕਰਾ ਪੰਜਾਬ ਦੇ ਕਿਸਾਨਾਂ ਦੇ ਘਰਾਂ ਵਿਚ ਅਹਿਮ ਹੁੰਦਾ ਸੀ ਅਤੇ ਇਸ ਨੂੰ ਸਭ ਤੋਂ ਪ੍ਰਮੁੱਖ ਕੰਮ ਪਸ਼ੂਆਂ ਨੂੰ ਪੱਠੇ ਪਾਉਣ, ਸਬਜ਼ੀਆਂ ਰੱਖਣ, ਕੂੜਾ ਸੁੱਟਣ, ਕਣਕ ਧੋਣ ਆਦਿ ਕੰਮਾਂ ਲਈ ਵਰਤਿਆ ਜਾਂਦਾ ਸੀ ਅਤੇ ਵਿਆਹ ਸਮਾਗਮਾਂ ਵੇਲੇ ਟੋਕਰਾ ਮਠਿਆਈ ਰੱਖਣ ਦੇ ਕੰਮ ਆਉਂਦਾ ਸੀ। ਟੋਕਰੇ ਬਿਨਾਂ ਘਰਾਂ ਦੇ ਇਹ ਜ਼ਰੂਰੀ ਕੰਮ ਕਦੇ ਵੀ ਨੇਪਰੇ ਨਹੀਂ ਸਨ ਚੜ੍ਹਦੇ।

ਇਹ ਵੀ ਪੜ੍ਹੋ: ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ 

ਪੰਜਾਬ ਦੇ ਪੇਂਡੂ ਸੱਭਿਆਚਾਰ ਅੰਦਰ ਛਾਬੇ ਦਾ ਮਹੱਤਵ
ਛਾਬਾ ਪੇਂਡੂ ਸਵਾਂਣੀਆਂ ਦੀ ਰਸੋਈ ਦਾ ਅਹਿਮ ਅੰਗ ਹੁੰਦਾ ਸੀ। ਛਾਬਾ ਪ੍ਰਮੁੱਖ ਤੌਰ ’ਤੇ ਸਵਾਣੀਆਂ ਰੋਟੀ ਰੱਖਣ ਲਈ ਵਰਤਦੀਆਂ ਸਨ। ਛਾਬੇ ਵਿਚ ਸੂਤੀ ਦਾ ਕੱਪੜਾ ਜਿਸ ਨੂੰ ਪੋਣਾਂ ਕਿਹਾ ਜਾਂਦਾ ਸੀ ਰੱਖ ਕੇ ਉਸ ਵਿਚ ਰੋਟੀਆਂ ਰੱਖੀਆਂ ਜਾਂਦੀਆਂ ਸਨ ਅਤੇ ਛਾਬੇ ਵਿਚ ਰੱਖੀਆਂ ਰੋਟੀਆਂ ਕਾਫ਼ੀ ਸਮਾਂ ਖਰਾਬ ਨਹÄ ਸਨ ਹੁੰਦੀਆਂ ਜੋ ਅੱਜ ਦੇ ਸਟੀਲ ਦੇ ਡੱਬਿਆ ਵਿਚ ਰੱਖੀ ਰੋਟੀ ਮਹਿਜ ਕੁਝ ਮਿੰਟਾਂ ਵਿਚ ਹੀ ਪਸੀਨਾਂ ਆਉਣ ਨਾਲ ਖ਼ਰਾਬ ਹੋ ਜਾਂਦੀ ਹੈ, ਇਸੇ ਲਈ ਅੱਜ ਰੋਟੀ ਉਨੀ ਹੀ ਬਣਾਈ ਜਾਂਦੀ ਜਿੰਨੀ ਲੋੜ ਹੋਵੇ ਜਦੋਕਿ ਪਹਿਲਾਂ ਸਵਾਂਣੀਆਂ ਇਕੋ ਸਮੇ ਰੋਟੀ ਬਣਾ ਕੇ ਰੱਖਦੀਆ ਸਨ ਅਤੇ ਪੂਰਾ ਦਿਨ ਬੱਚੇ ਉਹੀ ਰੋਟੀ ਖਾਂਦੇ ਸਨ ਅਤੇ ਰਾਹੀ ਪਾਂਧੀ ਵੀ ਲੰਘਦੇ ਟੱਪਦੇ ਰੋਟੀ ਛਕ ਜਾਂਦੇ ਸਨ। ਪਰ ਅੱਜ ਜਿਵੇਂ ਛਾਬਾ ਸਾਡੇ ਜੀਵਨ ਵਿਚੋਂ ਅਲੋਪ ਹੋਇਆ ਉਸੇ ਤਰ੍ਹਾਂ ਹੀ ਕਈ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਸਾਡੇ ਸਮਾਜ ਵਿਚੋਂ ਵਿਸਰ ਗਈਆਂ ਹਨ।

ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾ

ਇਸ ਮੌਕੇ ਗੱਲਬਾਤ ਕਰਦੇ ਹੋਏ ਇਕ ਰਾਹਗੀਰ ਨੇ ਕਿਹਾ ਕਿ ਟੋਕਰੇ ਅਤੇ ਛਾਬੇ ਤੂਤ ਦੀ ਲੱਕੜ ਨਾਲ ਬਣਾਏ ਜਾਂਦੇ ਹਨ ਟੋਕਰੇ ਪੰਜਾਬ ਦੇ ਕਿਸਾਨਾਂ ਲਈ ਅਹਿਮ ਸੰਦ ਸਨ ਉਹ ਇਸ ਨੂੰ ਪਸ਼ੂਆਂ ਨੂੰ ਪੱਠੇ ਪਾਉਣ, ਖੇਤ ਵਿਚ ਰੇਹ ਪਾਉਣ, ਘਰਾਂ ਵਿਚ ਸਬਜੀਆਂ ਰੱਖਣ, ਵਿਆਹ ਸਮਾਗਮਾਂ ਵੇਲੇ ਮਿਠਿਆਈਆਂ ਰੱਖਣ, ਬੀਜ ਰੱਖਣ , ਕਣਕ ਧੋਣ ਆਦਿ ਕੰਮਾਂ ਲਈ ਵਰਤੇ ਜਾਂਦੇ ਸਨ ਅਤੇ ਛਾਬਾ ਘਰਾਂ ਵਿਚ ਔਰਤਾਂ ਰਸੋਈ ਵਿਚ ਰੋਟੀ ਰੱਖਣ ਲਈ ਵਰਤਦੀਆਂ ਸਨ। ਪਰ ਅੱਜ ਇਹ ਦੋਹੇਂ ਘਰਾਂ ਤੋਂ ਦੂਰ ਹੋ ਗਏ ਹਨ ਅਤੇ ਬਹੁਤ ਘੱਟ ਲੋਕ ਹਨ ਜੋ ਇਹਨਾਂ ਦੀ ਵਰਤੋਂ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਦਾ ਇਕ ਕਾਰਨ ਤਾਂ ਇਹ ਹੇ ਕਿ ਤੂਤ ਦੀ ਲੱਕੜ ਵੀ ਬਹੁਤ ਘੱਟ ਮਿਲਦੀ ਹੈ ਦੂਸਰਾ ਹੁਣ ਪਲਾਸਟਕ ਦੀਆਂ ਟੋਕਰੀਆਂ ਆ ਗਈਆ ਹਨ ਜਿਨਾਂ ਨੂੰ ਸਟੈਡਰਡ ਵਜੋਂ ਲੋਕ ਵਰਤਣ ਲੱਗੇ ਹਨ ਪਰ ਜੋ ਕੰਮ ਟੋਕਰੇ ਕਰਦੇ ਹਨ ਉਹ ਪਲਾਸਟਕ ਜਾਂ ਸਟੀਲ ਦੇ ਭਾਂਡੇ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ

ਇਸ ਮੌਕੇ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਜਾਂਦੇ ਨੈਸ਼ਨਲ ਹਈਵੇ ਨੰਬਰ 54 ਤੇ ਬੈਠ ਕੇ ਟੋਕਰੇ ਬਣਾ ਕੇ ਵੇਚਣ ਵਾਲੇ ਕਾਰੀਗਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬੀਤੇ 20 ਵਰਿ੍ਹਆਂ ਤੋਂ ਇਹੀ ਕੰਮ ਕਰਦੇ ਆ ਰਹੇ ਹਨ। ਪਹਿਲਾਂ ਤਾਂ ਤੂਤ ਦੀਆ ਲੱਕੜਾਂ ਆਂਮ ਹੀ ਮਿਲ ਜਾਂਦੀਆਂ ਸਨ ਪਰ ਇਨ੍ਹੀਂ ਦਿਨੀ ਬਹੁਤ ਮੁਸਕਿਲ ਨਾਲ ਲੱਕੜ ਮਿਲਦੀ ਹੈ ਅਤੇ ਕੀਮਤ ਵੀ ਮਹਿੰਗੀ ਹੋਈ ਹੈ। ਉਹਨਾ ਕਿਹਾ ਕਿ ਜੇਕਰ ਘਰ ਅੰਦਰ ਰਹਿ ਕੇ ਉਹ ਟੋਕਰੇ ਵਗੈਰਾ ਬਣਾਉਂਦੇ ਹਨ ਤਾਂ ਕੋਈ ਵੀ ਗ੍ਰਾਹਕ ਨਹੀਂ ਆਉਂਦਾ ਇਸ ਲਈ ਉਹ ਸੜਕ ਕਿਨਾਰੇ ਬੈਠ ਕੇ ਟੋਕਰੇ ਵਗੈਰਾ ਬਣਾਉਂਦੇ ਹਨ ਅਤੇ ਰਾਹ ਚਲਦਾ ਗ੍ਰਾਹਕ ਇਹ ਖ੍ਰੀਦਦਾ ਹੈ।ਉਹਨਾਂ ਕਿਹਾ ਕਿ ਘਰ ਦਾ ਗੁਜਾਰਾ ਚੱਲ ਰਿਹਾ ਪਰ ਕਈ ਵਾਰ ਗ੍ਰਾਹਕ ਉਹਨਾਂ ਦੇ ਮੁਸੱਕਤ ਨਾਲ ਬਣਾਏ ਸਮਾਨ ਦਾ ਮੁੱਲ ਨਹੀਂ ਭਰਦੇ ਅਤੇ ਕਈ ਵਾਰ ਦਿਲਦਾਰ ਗ੍ਰਾਹਕ ਆਉਂਦੇ ਹਨ, ਕੁੱਲ ਮਿਲਾ ਕੇ ਇਸ ਕਿੱਤੇ ਨਾਲ ਸਿਰਫ ਟਾਇਮ ਪਾਸ ਹੀ ਹੋ ਰਿਹਾ।

ਇਹ ਵੀ ਪੜ੍ਹੋ: ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna