ਰੂਪਨਗਰ: ਮੈੱਸ ਦੇ ਖਾਣੇ ਕਾਰਨ 15 ਵਿਦਿਆਰਥਣਾਂ ਦੀ ਵਿਗੜੀ ਸਿਹਤ

10/09/2019 9:29:23 PM

ਰੂਪਨਗਰ,(ਸੱਜਣ ਸੈਣੀ): ਨਾਲਗੜ੍ਹ ਦੇ ਜਗਤਖਾਨਾ 'ਚ ਪੈਂਦੇ ਇਕ ਸਕੂਲ 'ਚ 15 ਵਿਦਿਆਰਥਣਾਂ ਦੀ ਮੈੱਸ ਦਾ ਖਾਣਾ ਕਾਰਨ ਹਾਲਤ ਵਿਗੜ ਗਈ। ਜਿਨ੍ਹਾਂ ਨੂੰ ਨਾਲਾਗੜ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਇਹ ਸਕੂਲ ਹਿਮਾਚਲ ਤੇ ਪੰਜਾਬ ਦੇ ਬਾਰਡਰ 'ਤੇ ਪੈਂਦਾਂ ਹੈ ਤੇ ਖਾਣਾ ਖਾਣ ਤੋਂ ਬਾਅਦ 15 ਵਿਦਿਆਰਥਣਾਂ ਦੀ ਹਾਲਤ ਖਰਾਬ ਹੋ ਗਈ। ਉਥੇ ਹੀ ਨਾਲਾਗੜ੍ਹ ਦੇ ਸਰਕਾਰੀ ਹਸਪਤਾਲ 'ਚ ਬੱਚਿਆਂ ਦਾ ਇਲਾਜ ਕਰ ਰਹੇ ਡਾ. ਐਮ. ਕੇ ਦੀਕਸ਼ਤ ਨੇ ਦੱਸਿਆ ਕਿ ਫੂਡ ਪੁਆਈਜ਼ਨਿੰਗ ਦੇ ਕਾਰਨ ਬੱਚੀਆਂ ਦੀ ਹਾਲਤ ਵਿਗੜੀ ਹੈ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਜਦ ਇਸ ਮਾਮਲੇ 'ਚ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੋਬਾਇਲ ਸਵਿੱਚ ਆਫ ਸੀ। ਉਥੇ ਹੀ ਦੂਜੇ ਪਾਸੇ ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਬੱਚਿਆਂ ਦੇ ਖਾਣਾ ਖਾਣ ਤੋਂ ਬਾਅਦ ਸਿਹਤ ਖਰਾਬ ਹੋ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਭਰੋਸਾ ਦੁਆਇਆ ਕਿ ਉਹ ਸਕੂਲ ਦੀ ਮੈੱਸ ਦੀ ਜਾਂਚ ਕਰਨਗੇ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।