ਮਾਸਕ ਪਹਿਨ ਕੇ ਰਨਿੰਗ, ਐਕਸਰਸਾਈਜ਼ ਨਾ ਕਰਨ ਦਿਲ ਦੇ ਮਰੀਜ਼, ਹੋ ਸਕਦਾ ਹੈ ਜਾਨਲੇਵਾ

04/07/2021 11:39:10 PM

ਲੁਧਿਆਣਾ (ਸਹਿਗਲ)-ਸਰੀਰਕ ਤੌਰ ‘ਤੇ ਫਿੱਟ ਰਹਿਣ ਲਈ ਐਕਸਰਸਾਈਜ਼ ਸਭ ਤੋਂ ਵੱਡਾ ਰਾਮਬਾਣ ਹਥਿਆਰ ਹੈ। ਇਸੇ ਕਾਰਨ ਡਾਕਟਰ ਹਰ ਵਿਅਕਤੀ ਨੂੰ ਐਕਸਰਸਾਈਜ਼ ਕਰਨ ਦੀ ਸਲਾਹ ਦਿੰਦੇ ਹਨ। ਕੋਰੋਨਾ ਦੇ ਇਸ ਸੰਕਟਕਾਲ ਵਿਚ ਹਰ ਵਿਅਕਤੀ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਕਾਰਨ ਲੋਕ ਮਾਰਨਿੰਗ ਵਾਕ ਜਾਂ ਰਨਿੰਗ ਕਰਦੇ ਸਮੇਂ ਵੀ ਮਾਸਕ ਦੀ ਵਰਤੋਂ ਕਰਦੇ ਹਨ ਪਰ ਦਿਲ ਦੇ ਮਰੀਜ਼ਾਂ ਲਈ ਇਹ ਸਥਿਤੀ ਘਾਤਕ ਹੋ ਸਕਦੀ ਹੈ। ਡਾਕਟਰਾਂ ਮੁਤਾਬਕ ਜੇਕਰ ਦਿਲ ਦੀਆਂ ਬੀਮਾਰੀਆਂ ਤੋਂ ਗ੍ਰਸਤ ਮਰੀਜ਼ ਮਾਸਕ ਲਗਾ ਕੇ ਰਨਿੰਗ, ਐਕਸਰਸਾਈਜ਼ ਕਰਦੇ ਹਨ ਤਾਂ ਇਹ ਉਨ੍ਹਾਂ ਦੇ ਲਈ ਜਾਨਲੇਵਾ ਹੋ ਸਕਦਾ ਹੈ, ਜਦੋਂਕਿ ਆਮ ਲੋਕਾਂ ਲਈ ਵੀ ਇਹ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ।

ਇਹ ਵੀ ਪੜ੍ਹੋ- 'ਮੇਰੀ ਮੌਤ ਲਈ ਮੋਦੀ ਜ਼ਿੰਮੇਦਾਰ' ਅਧਿਆਪਕ ਨੇ ਫੇਸੁਬੱਕ 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ (ਵੀਡੀਓ)

ਪੰਚਮ ਹਸਪਤਾਲ ਦੇ ਐੱਮ.ਡੀ. ਅਤੇ ਸੀਨੀਅਰ ਕਾਰਡੀਐਕ ਸਰਜ਼ਨ ਡਾ.ਆਰ.ਪੀ. ਸਿੰਘ ਦੇ ਮੁਤਾਬਕ ਰਨਿੰਗ ਐਕਸਰਸਾਈਜ਼ ਕਰਦੇ ਸਮੇਂ ਸਰੀਰ ਵਿਚ ਕਾਰਬਨ ਡਾਈਆਕਸਾਈਡ ਦਾ ਲੇਵਲ ਵਧ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਐਕਸਰਸਾਈਜ਼ ਕਰਨ ਵਾਲਾ ਵਿਅਕਤੀ ਤੇਜ਼ੀ ਨਾਲ ਸਾਹ ਲੈਣ ਲਗਦਾ ਹੈ । ਇਸ ਨਾਲ ਉਸ ਦੀ ਹਾਰਟ ਬੀਟ ਵੀ ਵਧ ਜਾਂਦੀ ਹੈ। ਤੇਜ਼ੀ ਨਾਲ ਸਾਹ ਲੈਣ ਕਾਰਨ ਕਾਰਬਨ ਡਾਈਆਕਸਾਈਡ ਦੇ ਕੁਝ ਅੰਸ਼ ਮਾਸਕ ਵਿਚ ਵੀ ਫਸ ਜਾਂਦੇ ਹਨ ਜਿਸ ਨਾਲ ਸਾਹ ਲੈਣ ਵਿਚ ਮੁਸ਼ਕਲ ਮਹਿਸੂਸ ਹੋਣ ਲਗਦੀ ਹੈ। ਦਿਲ ਦੀਆਂ ਵੱਖ ਵੱਖ ਬੀਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਲਈ ਇਹ ਸਥਿਤੀ ਕਾਫੀ ਘਾਤਕ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲੀ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਨਾ ਆਪਣੇ ਡਾਕਟਰ ਤੋਂ ਪਹਿਲਾਂ ਜਾਂਚ ਕਰਵਾ ਲਓ। ਤੁਹਾਡਾ ਡਾਕਟਰ ਤੁਹਾਡੀ ਫਿਜ਼ੀਕਲੀ ਫਿਟਨੈਸ ਅਤੇ ਕਪੈਸਟੀ ਦੇ ਮੁਤਾਬਕ ਤੁਹਾਨੂੰ ਉਹ ਐਕਸਰਸਾਈਜ਼ ਸਮਝਾ ਸਕਦਾ ਹੈ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਦੇਵੇ।

ਇਹ ਵੀ ਪੜ੍ਹੋ-ਜਲੰਧਰ ਵਿਚ ਕੋਰੋਨਾ ਕਾਰਣ 4 ਦੀ ਮੌਤ, 345 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਉਹਨਾਂ ਨੇ ਕਿਹਾ ਕਿ ਆਮ ਸਥਿਤੀ ਵਿਚ ਜੇਕਰ ਤੁਸੀਂ ਆਪਣੇ ਘਰ ਦੇ ਬਗੀਚੇ ਵਿਚ ਉਚਿਤ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਐਕਸਰਸਾਈਜ਼ ਕਰਦੇ ਹੋ ਤਾਂ ਤੁਹਾਨੂੰ ਅਜਿਹੇ ਸਮੇਂ ਵਿਚ ਮਾਸਕ ਪਹਿਨਣ ਦੀ ਲੋੜ ਨਹੀਂ ਹੈ ਪਰ ਐਕਸਰਸਾਈਜ਼ ਕਰਦੇ ਸਮੇਂ ਦੋ ਵਿਅਕਤੀਆਂ ਦੇ ਵਿਚ ਛੇ ਫੁੱਟ ਤੋਂ ਜ਼ਿਆਦਾ ਦੀ ਦੂਰੀ ਹੋਣੀ ਚਾਹੀਦੀ ਹੈ ਕਿਉਂਕਿ ਸਟਡੀ ਵਿਚ ਸਾਹਮਣੇ ਆਇਆ ਹੈ ਕਿ ਕੋਵਿਡ-1 9 ਦਾ ਵਾਇਰਸ ਸਾਹ ਪ੍ਰਕਿਰਿਆ ਦੀਆਂ ਬੂੰਦਾਂ ਜ਼ਰੀਏ 6 ਫੁੱਟ ਤੱਕ ਜਾ ਸਕਦਾ ਹੈ। ਇਸ ਕਾਰਨ ਜੇਕਰ ਦੋ ਵਿਅਕਤੀਆਂ ਦੇ ਵਿਚ ਦੂਰੀ ਛੇ ਫੁੱਟ ਤੋਂ ਘੱਟ ਹੋਈ ਤਾਂ ਵਾਇਰਸ ਫੈਲਣ ਦਾ ਖਤਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਭੀੜ ਵਾਲੀ ਜਗ੍ਹਾ ’ਤੇ ਮਾਰਨਿੰਗ ਵਾਕ ਜਾਂ ਰਨਿੰਗ ਲਈ ਜਾ ਰਹੇ ਹੋ ਤਾਂ ਮਾਸਕ ਪਹਿਨਣਾ ਬੇਹੱਦ ਜ਼ਰੁਰੀ ਹੈ। ਦਿਲ ਦੇ ਮਰੀਜ਼ ਮਾਸਕ ਪਹਿਨੇ ਕੇ ਰਨਿੰਗ ਜਾਂ ਸਾਹ ਚੜ੍ਹਾਉਣ ਵਾਲੀ ਐਕਸਰਸਾਈਜ਼ ਕਰਨ ਤੋਂ ਪਰਹੇਜ ਕਰਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Sunny Mehra

This news is Content Editor Sunny Mehra