ਵਿਦਿਆਰਥੀ ਵਰਗ ਨੂੰ ਸਮਾਜਿਕ ਕੁਰਤੀਆਂ ਦੂਰ ਕਰਨ ਲਈ ਅੱਗੇ ਆਉਣ ਦਾ ਸੱਦਾ : ਡਾ. ਖੇਡ਼ਾ

04/22/2019 4:47:31 AM

ਰੋਪੜ (ਤ੍ਰਿਪਾਠੀ) - ਦੇਸ਼ ਦੀਆਂ ਸਰਕਾਰਾਂ ਨੂੰ ਸਕੂਲਾਂ ’ਚ ਵਿੱਦਿਆ ਪ੍ਰਾਪਤ ਕਰ ਰਹੇ ਨੌਜਵਾਨਾਂ ’ਚ ਮੁੱਢ ਤੋਂ ਹੀ ਦੇਸ਼ ਭਗਤੀ ਅਤੇ ਸਮਾਜਿਕ ਕੁਰਤੀਆਂ ਨੂੰ ਖਤਮ ਕਰਨ ਲਈ ਨਵੀ ਸੇਧ ਦੇਣਾ ਸਮੇਂ ਦੀ ਲੋਡ਼ ਹੈ। ਡਾ. ਜਸਵੰਤ ਸਿੰਘ ਖੇਡ਼ਾ ਕੌਮੀ ਪ੍ਰਧਾਨ ਨੇ ਅੰਬੇਡਕਰ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਸ਼ੁਭ ਸੈਣੀ ਮਹਿਲਾ ਵਿੰਗ ਚੇਅਰਪਰਸਨ ਪੰਜਾਬ ਅਤੇ ਚੇਤ ਰਾਮ ਰਤਨ ਪੰਜਾਬ ਚੇਅਰਮੈਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆ ਆਂਖੇ। ਪ੍ਰਧਾਨ ਖੈਡ਼ਾ ਨੇ ਚੇਅਰਮੈਨ ਰਤਨ ਅਤੇ ਮੈਡਮ ਸੈਣੀ ਵਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ। ਮੈਡਮ ਸ਼ੇਭ ਸੈਣੀ ਨੇ ਕਿਹਾ ਜਲਦੀ ਹੀ ਇਸ ਸਕੂਲ ’ਚ ਮੈਡੀਕਲ ਕੈਂਪ ਲਾਇਆ ਜਾਵੇਗਾ। ਚੇਤ ਰਾਮ ਰਤਨ ਚੇਅਰਮੈਨ ਪੰਜਾਬ ਨੇ ਬਾਹਰੋਂ ਆਏ ਮਹਿਮਾਨਾਂ ਅਤੇ ਮੰਚ ’ਚ ਨਵੇਂ ਸ਼ਾਮਿਲ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਗਰੀਬ ਅਤੇ ਹੁਸ਼ਿਆਰ ਬੱਚਿਆਂ ਦੀਆਂ ਫੀਸਾਂ ਮੁਆਫ ਕਰਨ ਦਾ ਭਰੋਸਾ ਦਿੱਤਾ। ਐਡਵੋਕੇਟ ਅਨਿਲ ਕਟਾਰੀਆ ਨੂੰ ਜ਼ਿਲਾ ਲੀਗਲ ਸੈੱਲ ਦਾ ਚੇਅਰਮੈਨ, ਗੁਰਬਚਨ ਸਿੰਘ ਬੰਗਾ ਜ਼ਿਲਾ ਚੇਅਰਮੈਨ ਐਡਵਾਈਜ਼ਰ ਕਮੇਟੀ, ਗੁਰਦੀਪ ਸਿੰਘ ਸੈਣੀ ਚੇਅਰਮੈਨ ਬੰਗਾ ਬਲਾਕ, ਰਾਕੇਸ਼ ਨਈਅਰ ਯੁੂਥ ਵਿੰਗ ਬਲਾਕ ਪ੍ਰਧਾਨ, ਸਾਹਿਲ ਚੋਪਡ਼ਾ ਵਾਈਸ ਯੂਥ ਵਿੰਗ ਪ੍ਰਧਾਨ ਨਵਾਂਸ਼ਹਿਰ ਅਤੇ ਜਤਿੰਦਰ ਕੁਮਾਰ ਅਤੇ ਰਜਿੰਦਰ ਸਿੰਘ ਨੂੰ ਮੈਂਬਰਸ਼ਿਪ ਦੇ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਮ ਜੀ ਲਾਲ , ਪ੍ਰਿਤਪਾਲ ਕੌਰ ਕੌਮੀ ਚੇਅਰਮੈਨ, ਤਜਿੰਦਰ ਸਿੰਘ ਸੈਣੀ, ਸੰਜੀਵ ਕੈਂਥ , ਡਾ.ਦੀਪਕ ਪਾਂਡੇ, ਸ਼ਤੀਸ ਕੁਮਾਰ, ਮਨੋਹਰ ਲਾਲ, ਪ੍ਰਿੰ. ਸਤਨਾਮ ਸਿੰਘ, ਕੁਲਦੀਪ ਭੂਸ਼ਣ , ਪ੍ਰੇਮ ਮਲਹੋਤਰਾ, ਅਨੁ , ਹਰਜੀਤ ,ਡਾ. ਮੁਕੇਸ਼ ਸੈਣੀ, ਸ਼ਸ਼ੀ ਸੈਣੀ, ਦਰਸ਼ਨ ਸਿੰਘ ਸੈਣੀ, ਕੁਲਦੀਪ ,ਗੁਰਦਿਆਲ ਸਿੰਘ, ਇੰਦੂ ਆਦਿ ਨੇ ਵਿਚਾਰ ਪੇਸ਼ ਕੀਤੇ।