ਕੈਂਪ ਦੌਰਾਨ 53 ਯੂਨਿਟ ਖੂਨ ਇੱਕਤਰ

04/22/2019 4:47:24 AM

ਰੋਪੜ (ਚਮਨ ਲਾਲ, ਰਾਕੇਸ਼) - ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਪਿੰਡ ਝਿੰਗਡ਼ਾਂ ਵਿਖੇ ਯੂਥ ਵੈੱਲਫੇਅਰ ਸੋਸਾਇਟੀ ਝਿੰਗਡ਼ਾਂ ਦੇ ਸਹਿਯੋਗ ਨਾਲ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਲਾਇਆ ਗਿਆ ਜਿਸ ’ਚ 53 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਲਾਲਾ ਵਲੀ ਹੰਭੀਰ ਚੰਦ ਜੀ ਵਲੀ ਸਮਾਧਾਂ ਵਾਲਿਆਂ ਤੇ ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪਡ਼ੀ ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਬਾਬਾ ਸੁਖਵਿੰਦਰ ਸਿੰਘ ਨੇ ਯੂਥ ਵੈਲਫੇਅਰ ਸੋਸਾਇਟੀ ਝਿੰਗਡ਼ਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਸੇਵਾ ਲਈ ਸਵੈ ਇੱਛਕ ਖੂਨਦਾਨ ਕੈਂਪ ਲਾਉਣ ਦੇ ਕਾਰਜ ਦੀ ਸ਼ਾਲਾਘਾ ਕੀਤੀ ਤੇ ਖੂਨਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ ਨੇ ਦੱਸਿਆ ਕਿ ਖੂਨਦਾਨ ਸੰਸਾਰ ਦਾ ਸਭ ਤੋਂ ਵੱਡਾ ਮਹਾਦਾਨ ਹੈ। ਡਾ. ਰਣਜੀਤ ਸਿੰਘ ਅਤੇ ਮਾਸਟਰ ਅਮਰਜੀਤ ਸਿੰਘ ਕਲਸੀ ਨੇ ਸਮੂਹ ਖੂਨਦਾਨੀਆਂ ਅਤੇ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਸਰਟੀਫੀਕੇਟ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਝਿੰਗਡ਼, ਅਵਤਾਰ ਸਿੰਘ ਸ਼ੇਰਗਿੱਲ, ਜਗਵਿੰਦਰ ਸਿੰਘ ਸ਼ੇਰਗਿੱਲ, ਡਾ. ਰਣਜੀਤ ਸਿੰਘ, ਮਾਸਟਰ ਅਮਰਜੀਤ ਸਿੰਘ ਕਲਸੀ, ਦਵਿੰਦਰ ਢੰਡਾਂ, ਸੰਦੀਪ ਸਿੰਘ ਬੰਬੇ, ਬਲਵਿੰਦਰ ਸਿੰਘ, ਕਾ. ਬਿਸ਼ਨ ਸਿੰਘ ਝਿੰਗਡ਼, ਲਛਮਣ ਸਿੰਘ ਕਲਸੀ, ਸੋਹਨ ਸਿੰਘ ਕਲਸੀ, ਭੁਪਿੰਦਰ ਸਿੰਘ, ਸੁਰਜੀਤ ਰਾਮ, ਸੰਤੋਖ ਸਿੰਘ ਢੰਡਾ, ਮਾ. ਭੁਪਿੰਦਰ ਸਿੰਘ, ਮਾ. ਰਾਮ ਲੁਭਾਇਆ, ਗੁਰਵਿੰਦਰ ਸਿੰਘ, ਡਾ. ਰਾਹੁਲ ਗੋਇਲ , ਮਨਜੀਤ ਸਿੰਘ ਬੇਦੀ, ਰਾਜਵਿੰਦਰ ਕੌਰ ਸੈਣੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਖੂਨਦਾਨੀਆਂ ਲਈ ਰਿਫ੍ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।