ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

04/22/2019 4:46:51 AM

ਰੋਪੜ (ਪ੍ਰਭਾਕਰ)-ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ (ਰਜਿ.) ਰਾਹੋਂ ਵਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸੰਸਥਾ ਦੇ ਪ੍ਰਧਾਨ ਸੋਨੀ ਦੀ ਅਗਵਾਈ ’ਚ ਡਾ. ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜੋ ਕਿ ਬੀਤੀ ਰਾਤ ਦਿੱਲੀ ਗੇਟ ਰਾਹੋਂ ਵਿਖੇ ਹੋਇਆ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਛੋਟੂਰਾਮ ਡਿਪਟੀ ਡੀ.ਓ. ਨੇ ਕੀਤਾ। ਸਮਾਗਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਜਨਰਲ ਸਕੱਤਰ ਜਨਕ ਰਾਜ ਤੇ ਮੁੱਖ ਮਹਿਮਾਨ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਲੋਂ ਡਾ. ਅੰਬੇਡਕਰ ਨੂੰ ਫੁੱਲ ਮਾਲਾ ਭੇਟ ਕੀਤੀ ਗਈ। ਉਪਰੰਤ ਪ੍ਰਗਤੀ ਕਲਾਂ ਕੇਂਦਰ ਖੰਨਾ ਵਲੋਂ ਡਾ. ਅੰਬੇਡਕਰ ਜੀ ਦੀ ਜੀਵਨੀ ਤੇ ਨਾਟਕ ਖੇਡਾਂ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਜਾਗਰੂਕ ਕੀਤਾ ਗਿਆ। ਪੜ੍ਹਾਈ ’ਚ ਪਹਿਲੇ , ਦੂਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸੋਸਾਇਟੀ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਹੇਮੰਤ ਕੁਮਾਰ , ਮੁਖਤਿਆਰ ਮੁੱਖਾ, ਸ਼ਿੰਗਾਰਾ ਰਾਮ, ਗੁਰਮੇਲ ਸਿੰਘ, ਸੋਨੀ, ਜਨਕਰਾਜ, ਸੁਰਿੰਦਰ ਕੁਮਾਰ, ਸਤਪਾਲ ਚੁੰਬਰ, ਨੰਬਰਦਾਰ ਬਿਮਲ ਕੁਮਾਰ, ਹਰੀ ਰਾਮ,ਜਸਵੰਤ ਰਾਏ, ਅਮਰਜੀਤ ਸੂੰਢ, ਵਿਨੋਦ ਕੁਮਾਰ, ਸਰਬਜੀਤ, ਭੁਪਿੰਦਰ ਭੱਟੀ, ਕਾਂਸ਼ੀ ਰਾਮ, ਕੇਸਰ ਸਿੰਘ, ਬਲਵੀਰ ਸਿੰਘ, ਤਰਸੇਮ ਲਾਲ, ਮਨਪ੍ਰੀਤ, ਗੁਰਦੀਪ ਤੋਂ ਇਲਾਵਾ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹਾਜ਼ਰ ਸੀ।