ਜਿੱਥੇ ਅਗਨੀ ਹੁੰਦੀ ਹੈ, ਉੱਥੇ ਅੰਧਕਾਰ ਦਾ ਸਮਰਾਜ ਨਹੀਂ ਹੁੰਦਾ : ਗਰਿਮਾ ਭਾਰਤੀ

04/22/2019 4:46:46 AM

ਰੋਪੜ (ਤ੍ਰਿਪਾਠੀ) - ਰਾਹੋਂ ਰੋਡ ਸਥਿਤ ਗੋਮਤੀ ਨਾਥ ਮੰਦਰ ’ਚ ਹਫਤਾਵਰ ਸਤਿਸੰਗ ਦਾ ਆਯੋਜਨ ਦਿਵਯਾ ਜਯੋਤੀ ਜਾਗ੍ਰਤੀ ਸੰਸਥਾ ਵਲੋਂ ਕੀਤਾ ਗਿਆ। ਪ੍ਰਵਚਨਾਂ ਦੌਰਾਨ ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਪੰਜ ਤੱਤਾਂ ਨਾਲ ਨਿਰਮਿਤ ਸ੍ਰਿਸ਼ਟੀ ਦਾ ਇਕ ਮੁੱਖ ਤੱਤ ਅਗਨੀ ਹੈ ਜਿਸ ’ਚ ਅਨੇਕਾਂ ਗੁਣ ਹਨ। ਜਿਸਦੇ ਚਲਦੇ ਮਨੁੱਖੀ ਸਮਾਜ ’ਚ ਅਗਨੀ ਦਾ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਕਿਹਾ ਕਿ ਭਾਰਤੀ ਗ੍ਰੰਥਾਂ ਦੇ ਅਨੁਸਾਰ ਮਨੁੱਖ ਦੇ ਅੰਦਰ ਵੀ ਇਕ ਅਗਨੀ ਹੈ ਜੋ ਵਿਅਕਤੀ ਦੇ ਹਿਰਦੇ ਮੰਦਰ ’ਚ ਪ੍ਰਵਜਲਿਤ ਰਹਿੰਦੀ ਹੈ ਇਸਨੂੰ ਪ੍ਰਵਜਲਿਤ ਕਰਨ ਦੀ ਸਮੱਰਥਾ ਮਾਤਰ ਪਰਮ ਗੁਰੂ ’ਚ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਗਿਆਨਤਾ ਤੇ ਅੰਧਕਾਰ ਹੁੰਦਾ ਹੈ ਉੱਥੇ ਅਸ਼ਾਂਤੀ ਤੇ ਠੋਕਰਾਂ ਹੁੰਦੀਆਂ ਹਨ। ਤਦੇ ਅੰਧਕਾਰ ਤੋਂ ਰੌਸ਼ਨੀ ਵੱਲ ਲੈ ਜਾਣ ਦੀ ਈਸ਼ਵਰ ਤੋਂ ਪ੍ਰਾਥਨਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਗਨੀ ਹੁੰਦੀ ਹੈ ਉੱਥੇ ਅੰਧਕਾਰ ਦਾ ਸਮਰਾਜ ਨਹੀਂ ਹੁੰਦਾ ਜਿਸਦੇ ਚਲਦੇ ਈਸ਼ਵਰ ਦੀ ਭਗਤੀ ਰੂਪੀ ਅਗਨੀ ਨੂੰ ਹਿਰਦੇ ’ਚ ਜਲਾਉਣ ਦੀ ਜ਼ਰੂਰਤ ਹੈ।