‘ਰੂਹ ਦੀ ਆਵਾਜ਼’ ਕਿਤਾਬ ਰਿਲੀਜ਼

03/08/2019 3:40:48 AM

ਰੋਪੜ (ਤ੍ਰਿਪਾਠੀ) - ਕਵੀ ਸਮਾਜ ਦਾ ਆਇਨਾ (ਮਿਰਰ) ਹੁੰਦੇ ਹਨ। ਆਪਣੀ ਕਵਿਤਾਵਾਂ ਦੀ ਮਾਰਫਤ ਕਵੀ ਨਾ ਕੇਵਲ ਸਮਾਜ ਦੀਆਂ ਕੁਰੀਤੀਆਂ ਨੂੰ ਉਜਾਗਰ ਕਰਨ ਦੀ ਸਮਰਥਾ ਰੱਖਦਾ ਹੈ ਸਗੋਂ ਸਮਾਜ ਦੀ ਸੰਸਕ੍ਰਿਤੀ ਨੂੰ ਜਨਚੇਤਨਾ ਦੀ ਲਹਿਰ ਬਣਾ ਕੇ ਸਮਾਜ ਨੂੰ ਵਡੇਰਿਆਂ ਦੇ ਸੰਦੇਸ਼ ਤੋਂ ਜਾਣੂ ਵੀ ਕਰਵਾਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਲੋਹ ਰੋਡ ਤੇ ਸਥਿਤ ਸੰਧੂ ਨਰਸਿੰਗ ਹਸਪਤਾਲ ’ਚ ਸਮਾਜ ਸੇਵਿਕਾ ਅਤੇ ਕਵਿਤਰੀ ਸੁਰਿੰਦਰ ਕੌਰ ਵਲੋਂ ਲਿਖੀ ਕਵਿਤਾਵਾਂ ਦੀ ਕਿਤਾਬ ‘ਰੂਹ ਦੀ ਆਵਾਜ਼’ ਨੂੰ ਰਿਲੀਜ਼ ਕਰਨ ਮੌਕੇ ਹਲਕਾ ਵਿਧਾਇਕ ਅੰਗਦ ਸਿੰਘ ਨੇ ਕੀਤਾ। ਪ੍ਰੋ. ਗੁਰਮੁੱਖ ਸੰਧੂ ਨੇ ਕਿਹਾ ਕਿ ਚਾਹੇ ਇੰਟਰਨੈਟ ਨੇ ਕਿਤਾਬਾਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਘੱਟ ਕਰ ਦਿੱਤਾ ਹੈ ਪਰ ਕਿਤਾਬਾਂ ਤੋਂ ਹਾਸਿਲ ਗਿਆਨ ਅਤੇ ਕਿਤਾਬਾਂ ਨੂੰ ਪਡ਼ਨ ਦਾ ਅਨੁਭਵ ਇੰਟਰਨੈਟ ਤੋਂ ਅਲੱਗ ਅਤੇ ਵਧੇਰੇ ਲਾਭਕਾਰੀ ਹੁੰਦਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਅਤੇ ਟਰਾਂਸਪੋਰਟਰ ਇਕਬਾਲ ਸਿੰਘ, ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ, ਰਾਣਾ ਕੁਲਦੀਪ ਸਿੰਘ, ਚਮਨ ਸਿੰਘ , ਕੁਲਜੀਤ ਕੌਰ, ਡਾ. ਗੁਰਜੀਤ ਕੌਰ ਅਤੇ ਡਾ. ਜੋਤਇੰਦਰ ਸਿੰਘ ਸੰਧੂ ਦੇ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।