ਮੰਗਾਂ ਸਬੰਧੀ ਬੀ.ਐੱਸ.ਐੱਨ.ਐੱਲ. ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ

02/19/2019 3:32:43 AM

ਰੋਪੜ (ਤ੍ਰਿਪਾਠੀ)- ਨੈਸ਼ਨਲ ਫੈੱਡਰੇਸ਼ਨ ਆਫ ਟੈਲੀਕਾਮ ਇੰਪਲਾਈਜ਼ (ਬੀ.ਐੱਸ.ਐੱਨ.ਐੱਲ.) ਦੇ ਮੁਲਾਜ਼ਮਾਂ ਨੇ ਅੱਜ ਨਵਾਂਸ਼ਹਿਰ ਸ਼ਾਖਾ ਦੇ ਮੁੱਖ ਗੇਟ ’ਤੇ ਆਪਣੀਆਂ ਮੰਗਾਂ ਸਬੰਧੀ ਰੋਸ ਮੁਜ਼ਾਹਰਾ ਕੀਤਾ। ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਪ੍ਰਤੀ ਅਪਣਾਏ ਗਏ ਨਾਕਾਰਾਤਮਕ ਵਰਤਾਅ ਨੂੰ ਲੈ ਕੇ ਸਮੂਹ ਮੁਲਾਜ਼ਮਾਂ ਵਿਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਕੇਂਦਰੀ ਯੂੁਨੀਅਨ ਦੇ ਸੱਦੇ ’ਤੇ ਅੱਜ ਤੋਂ 3 ਰੋਜ਼ਾ ਹਡ਼ਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਯੂਨੀਅਨ ਆਗੂ ਨਰਿੰਦਰ ਕਾਲੀਆ, ਅਸ਼ੋਕ ਕੁਮਾਰ, ਗੁਰਬਖ਼ਸ਼ ਕੌਰ, ਸਵਰਣ ਕੌਰ, ਅਰਵਿੰਦ ਨਾਦਰ ਅਤੇ ਬਲਦੀਪ ਸਿੰਘ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਦੀ ਭਰਪੂਰ ਆਲੋਚਨਾ ਕੀਤੀ। ਕੀ ਹਨ ਕਰਮਚਾਰੀਆਂ ਦੀਆਂ ਮੰਗਾਂ - -ਤੀਜੇ ਪੇ-ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ।- 4-ਜੀ ਸਪੈਕਟ੍ਰਮ ਬੀ.ਐੱਸ.ਐੱਨ.ਐੱਲ. ਨੂੰ ਅਲਾਟ ਕੀਤਾ ਜਾਵੇ।-ਪੈਨਸ਼ਨ ਕੰਟਰੀਬਿਊਸ਼ਨ ਦੀ ਦਰ ਬੇਸਿਕ ਤਨਖਾਹ ’ਤੇ ਆਧਾਰਿਤ ਕੀਤੀ ਜਾਵੇ।-ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਤੀਜੇ ਪੇ-ਰਿਵੀਜ਼ਨ ਤੇ ਡੀਲਿੰਕ ਕਰ ਕੇ 7ਵੇਂ ਕੇਂਦਰ ਪੇ-ਕਮਿਸ਼ਨ ਤਹਿਤ ਰਿਵਾਇਜ਼ ਕੀਤਾ ਜਾਵੇ। ਕੌਣ ਸਨ ਮੌਜੂਦ ਇਸ ਮੌਕੇ ਕਰਮਚਾਰੀਆਂ ਵਿਚ ਮਨਿੰਦਰ ਸਿੰਘ, ਬਰਜਿੰਦਰ ਸਿੰਘ, ਮਸਤਰਾਮ, ਯਸ਼ਪਾਲ ਸਿੰਘ, ਨਰਿੰਦਰ ਕੁਮਾਰ, ਸੰਤੋਖ ਪਾਲ ਅਤੇ ਸਵਰਣ ਕੌਰ ਆਦਿ ਮੌਜੂਦ ਸਨ।