ਪਿੰਡ ਨੂੰਹੋਂ ਅਤੇ ਰਤਨਪੁਾਰ ਵਿਖੇ ਹੋਇਆ ਰੋਸ ਪ੍ਰਦਰਸ਼ਨ

02/19/2019 3:32:20 AM

ਰੋਪੜ (ਸ਼ਰਮਾ)-ਪੁਲਵਾਮਾਂ ਦੇ ਸ਼ਹੀਦਾਂ ਲਈ ਜਿੱਥੇ ਇਲਾਕੇ ’ਚ ਵੱਖ-ਵੱਖ ਥਾਵਾਂ ’ਤੇ ਸ਼ਰਧਾਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹਨ। ਬੀਤੀ ਸ਼ਾਮ ਨਜ਼ਦੀਕੀ ਪਿੰਡ ਨੂੰਹੋਂ ਅਤੇ ਰਤਨਪੁਰਾ ਦੇ ਵਸਣੀਕਾਂ ਵਲੋਂ ਜਿੱਥੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਉੱਥੇ ਹੀ ਪਾਕਿਸਤਾਨ ਸਰਕਾਰ ਖਿਲਾਫ ਵੀ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਪੰਚ ਜਸਵੀਰ ਕੌਰ, ਕਾਕਾ ਸਿੰਘ, ਰਛਪਾਲ ਸਿੰਘ, ਜਗਨਨਾਥ ਗੋਗਨਾ, ਗੁਰਬਖਸ਼ ਸਿੰਘ, ਮੋਹਨ ਲਾਲ ਜੋਸ਼ੀ, ਫਤਿਹ ਸਿੰਘ, ਵਿਜੇ ਕੁਮਾਰ, ਸੋਨੂੰ, ਵਿਨੋਦ ਕੁਮਾਰ, ਜਸਵੀਰ ਸਿੰਘ, ਕ੍ਰਿਸ਼ਣ ਸਿੰਘ,ਅਤੇ ਸੁਖਦੇਵ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਔਰਤਾਂ ਸ਼ਾਮਲ ਸਨ।