ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ

02/18/2019 3:58:01 AM

ਰੋਪੜ (ਗੁਰਭਾਗ)-ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਹੋਏ ਸਡ਼ਕ ਹਾਸਦੇ ’ਚ ਦੋ ਬੱਚਿਆਂ ਸਣੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਇਲਾਜ ਲਈ ਨੰਗਲ ਬੀ.ਬੀ.ਐੱਮ.ਬੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ®ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਜ਼ੈੱਨ ਗੱਡੀ ਚਾਲਕ ਜਰਨੈਲ ਸਿੰਘ (50), ਵਾਸੀ ਲੋਧੀਪੁਰ ਦੋ ਬੱਚਿਆਂ ਨਾਲ ਅਨੰਦਪੁਰ ਸਾਹਿਬ ਸਾਈਡ ਤੋਂ ਨੰਗਲ ਨੂੰ ਆ ਰਿਹਾ ਸੀ ਤੇ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਸਿਲੰਡਰਾਂ ਵਾਲੇ ਟਰੱਕ ਨਾਲ ਗੱਡੀ ਦੀ ਪਿੰਡ ਰਾਏਪੁਰ ਪੱਟੀ ਕੋਲ ਆਹਮੋ-ਸਾਹਮਣੀ ਟੱਕਰ ਹੋ ਗਈ। ਜਿਸ ’ਚ ਜ਼ੈੱਨ ਗੱਡੀ ਚਾਲਕ ਜਰਨੈਲ ਸਿੰਘ, ਅਮਨਦੀਪ ਕੌਰ (16) ਤੇ ਨਵਜੋਤ ਸਿੰਘ (11) ਦੇ ਸੱਟਾਂ ਲੱਗੀਆਂ। ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੀ.ਬੀ.ਐੱਮ.ਬੀ. ਹਸਪਤਾਲ ਦਾਖ਼ਲ ਕਰਵਾਇਆ।