ਬਿਜਲੀ ਦਾ ਗਲਤ ਬਿੱਲ ਮਿਲਣ ’ਤੇ ਉੱਡੇ ਹੋਸ਼

02/18/2019 3:57:56 AM

ਰੋਪੜ (ਕੈਲਾਸ਼)-ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਿਸ ਕਦਰ ਉਪਭੋਗਤਾਵਾਂ ’ਤੇ ਭਾਰੀ ਪੈ ਜਾਂਦੀ ਹੈ, ਦਾ ਅਹਿਸਾਸ ਕਰਮਚਾਰੀਆਂ ਨੂੰ ਤਾਂ ਨਹੀਂ ਹੁੰਦਾ ਪ੍ਰੰਤੂ ਉਪਭੋਗਤਾਵਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਸਮਾਚਾਰ ਮਿਲਿਆ ਹੈ, ਜਿਸ ’ਚ ਬਿਜਲੀ ਵਿਭਾਗ ਦੇ ਮੀਟਰ ਰੀਡਰ ਦੁਆਰਾ ਗਲਤ ਰੀਡਿੰਗ ਲੈਣ ਦੇ ਬਾਅਦ ਉਪਭੋਗਤਾ ਨੂੰ ਭਾਰੀ ਰਕਮ ਦਾ ਬਿੱਲ ਫਡ਼ਾ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਸੰਤੋਖ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਕਿ ਬੇਲਾ ਰੋਡ ’ਤੇ ਬਾਈਪਾਸ ਦੀ ਲਾਈਟਾਂ ਨੇਡ਼ੇ ਦੁਕਾਨ ਕਰਦਾ ਹੈ, ਨੇ ਦੱਸਿਆ ਕਿ ਉਸਦੇ ਬਿਜਲੀ ਦੇ ਮੀਟਰ ਦੀ ਰੀਟਿੰਗ ਪਿਛਲੇ ਬਿੱਲ ’ਚ 2205 ਦਰਜ ਹੈ ਤੇ ਮੌਜੂਦਾ ਰੀਡਿੰਗ 2627 ਚੱਲ ਰਹੀ ਹੈ ਪ੍ਰੰਤੂ ਮੀਟਰ ਰੀਡਰ ਨੇ 3856 ਦੀ ਰੀਡਿੰਗ ਨੋਟ ਕਰ ਕੇ ਉਸਨੂੰ 15240 ਦਾ ਬਿੱਲ ਦੇ ਦਿੱਤਾ, ਜਦੋਂਕਿ ਇਸ ਤੋਂ ਪਹਿਲਾਂ ਸਾਨੂੰ ਕਰੀਬ 2 ਤੋਂ ਲੈ ਕੇ 3 ਹਜ਼ਾਰ ਤੱਕ ਦਾ ਬਿੱਲ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਐਨਾ ਵੱਧ ਬਿੱਲ ਹੋਣ ਦੇ ਕਾਰਨ ਉਹ ਬਿੱਲ ਠੀਕ ਕਰਵਾਉਣ ਲਈ ਬਿਜਲੀ ਵਿਭਾਗ ਦੇ ਚੱਕਰ ਕੱਟ ਰਿਹਾ ਹੈ ਤੇ ਉਸਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਾਪ੍ਰਵਾਹੀ ਕਰਨ ਵਾਲੇ ਸਬੰਧਤ ਮੀਟਰ ਰੀਡਰ ’ਤੇ ਬਣਦੀ ਕਾਰਵਾਈ ਕੀਤੀ ਜਾਵੇ