ਪ੍ਰਕਾਸ਼ ਉਤਸਵ ਸਬੰਧੀ ਪੋਸਟਰ ਜਾਰੀ

02/18/2019 3:57:49 AM

ਰੋਪੜ (ਬ੍ਰਹਮਪੁਰੀ)- ਪਿੰਡ ਮੋਹਰ ’ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦਾ 642ਵਾਂ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਪੋਸਟਰ ਜਾਰੀ ਕਰਦਿਆਂ ਕਮੇਟੀ ਪ੍ਰਧਾਨ ਜਸਵਿੰਦਰ ਸਿੰਘ ਅਤੇ ਰਾਜਪਾਲ ਨੇ ਦੱਸਿਆ ਕਿ ਪਿੰਡ ’ਚ ਸੁਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ 20 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਵਾਏ ਜਾਣਗੇ ਅਤੇ 22 ਫਰਵਰੀ ਨੂੰ ਪਾਠ ਦੇ ਭੋਗ ਪਾਏ ਜਾਣਗੇ । ਉਪਰੰਤ ਗਿਆਨੀ ਮੰਗਲ ਸਿੰਘ ਵਿਰਦੀ ਵਲੋਂ ਸੰਗਤਾਂ ਰਸ ਭਿੰਨਾ ਕੀਰਤਨ ਸੁਣਾ ਕੇ ਗੁਰਬਾਣੀ ਨਾਲ ਜੋੜਿਆ ਜਾਵੇਗਾ। ਇਸ ਪ੍ਰੋਗਰਾਮ ’ਚ ਕੰਠ ਕਲੇਰ ਅਤੇ ਅਵਤਾਰ ਮੁਸਾਫਿਰ ਧਾਰਮਕ ਗੀਤਾਂ ਦੀਆਂ ਲੜੀਆਂ ਸਰੋਤਿਆਂ ਦੇ ਸਨਮੁੱਖ ਕਰਨਗੇ ਅਤੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੀ ਸ਼ਮੂਲੀਅਤ ਕਰਨਗੇ । ਇਸ ਮੌਕੇ ਧਰਮਿੰਦਰ ਕੁਮਾਰ, ਸੁਰਿੰਦਰ ਛਿੰਦੀ, ਰਾਜਪਾਲ ਤੀਰਥ, ਰਾਮ ਸਰਨ, ਰਾਕੇਸ਼ ਕੁਮਾਰ, ਜਸਪਾਲ ਪਾਲੀ, ਵਿਜੇ ਕੁਮਾਰ, ਕਸ਼ਮੀਰੀ ਸੁੰਮਨ, ਲੈਂਬਰ ਰਾਮ ਜਨਕ ਰਾਜ ਵੀ ਹਾਜ਼ਰ ਸਨ ।