ਵੱਖ-ਵੱਖ ਖੇਤਰਾਂ ’ਚ ਉਪਲਬਧੀ ਹਾਸਲ ਕਰਨ ਵਾਲੇ ਪਤਵੰਤਿਆਂ ਨੂੰ ਕੀਤਾ ਸਨਮਾਨਤ

02/18/2019 3:57:38 AM

ਰੋਪੜ (ਤ੍ਰਿਪਾਠੀ) - ਰੋਟਰੀ ਕੱਲਬ ਨਵਾਂਸ਼ਹਿਰ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਖਾਸ ਤੌਰ ’ਤੇ ਸਨਮਾਨਤ ਕਰਨ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਜ਼ਿਲਾ ਗਵਰਨਰ ਰੋਟੇਰਿਅਨ ਬ੍ਰਿਜੇਸ਼ ਸਿੰਘਾਈ ਨੇ ਰੋਟੇਰਿਅਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਸਣੇ ਵਿਸ਼ਵ ਦੇ ਕਈ ਦੇਸ਼ਾਂ ਤੋਂ ਪੋਲਿਓ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਰੋਟਰੀ ਕੱਲਬ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਜ਼ਿਲਾ ਪੱਧਰ ’ਤੇ ਅਤੇ ਗਲੋਬਲ ਗ੍ਰਾਂਟ ਦੇ ਵਿਸ਼ੇ ’ਤੇ ਵੀ ਅਹਿਮ ਜਾਣਕਾਰੀ ਦਿੱਤੀ। ਕਲੱਬ ਦੇ ਪ੍ਰਧਾਨ ਰਾਜਨ ਅਰੋਡ਼ਾ ਨੇ ਨਵਾਂਸ਼ਹਿਰ ਰੋਟਰੀ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਹਿੱਤ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਕਲੱਬ ਦਾ ਮੁੱਖ ਮੰਤਵ ਸਮਾਜ ਹਿੱਤ ਕਾਰਜਾਂ ਸਬੰਧੀ ਪ੍ਰਾਜੈਕਟ ਨੂੰ ਅਪਨਾਉਣਾ ਹੈ। ਇਸ ਮੌਕੇ ਬੈਡਮਿੰਟਨ ਦੀ ਨੈਸ਼ਨਲ ਖਿਡਾਰੀ ਸਨੀਸ਼ਾ ਜਾਂਗਡ਼ਾ, ਰੈਸਲਰ ਸਿਦਕ ਸੁਖਰਾਜ ਸਿੰਘ, ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਨ ਲਈ ਅਜਮੇਰ ਸਿੰਘ ਸਿੱਧੂ ਅਤੇ ਅੀਲੀਟ ਰਿਸ਼ਵ ਸ਼ਰਮਾ ਨੂੰ ਸਨਮਾਨਤ ਕੀਤਾ ਗਿਆ। ਰੋਟਰੀ ਕਲੱਬ ਦੇ ਨਵੇਂ ਮੈਂਬਰ ਧੀਰਜ ਸਹਿਜਪਾਲ, ਪਰਮੀਤ ਆਨੰਦ, ਰੋਹਿਤ ਜੈਨ, ਡਾ.ਜੋਤਇੰਦਰ ਸੰਧੂ, ਰਿਆ ਅਰੋਡ਼ਾ, ਮੋਨੀਕਾ ਕਪੂਰ ਤੇ ਮਧੂ ਚੋਪਡ਼ਾ ਨੂੰ ਵੀ ਖਾਸ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕ ’ਤੇ ਸਹਾਇਕ ਗਵਰਨਰ ਡਾ.ਰਵਿੰਦਰ , ਜ਼ਿਲਾ ਸਕੱਤਰ ਡਾ.ਜਗਮੋਹਨ ਪੁਰੀ, ਡਾ.ਪਵਨ ਕੁਮਾਰ, ਰਜਨੀਸ਼ ਜੈਨ, ਪ੍ਰੋ.ਮੁਨੀਸ਼ ਮਾਨਿਕ, ਪ੍ਰਾਜੈਕਟ ਚੇਅਰਮੈਨ ਜਵਾਹਰ ਲਾਲ ਜੈਨ, ਰੋਟੇਰਿਅਨ ਤਿਰਲੋਕ ਸਿੰਘ ਸੇਠੀ, ਡਾ.ਦੀਪਿੰਦਰ ਸੰਧੂ ਆਦਿ ਮੌਜੂਦ ਸਨ।