ਇਲਾਕੇ ਦੀ ਸੁਰੱਖਿਆ ਲਈ ਹੋਈ ਚਿੰਤਨ ਮੀਟਿੰਗ

02/18/2019 3:57:20 AM

ਰੋਪੜ (ਤ੍ਰਿਪਾਠੀ)-ਬਾਰਾਂਦਰੀ ਗਾਰਡਨ ਵਿਖੇ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਦੀ ਇਕ ਮੀਟਿੰਗ ’ਚ ਸ਼ਹਿਰ ਵਾਸੀਆਂ ਨੇ ਸ਼ੰਕਾ ਜਤਾਈ ਕਿ ਬਾਹਰੀ ਖੇਤਰਾਂ ਤੋਂ ਆ ਕੇ ਕੁੱਝ ਲੋਕਾਂ ਨੇ ਗਲਤ ਆਧਾਰ ਕਾਰਡ ਤੇ ਵੋਟਰ ਕਾਰਡ ਬਣਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਕੁੱਝ ਲੋਕ ਅਜਿਹੇ ਹਨ, ਜੋ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ। ਜੋ ਭਵਿੱਖ ’ਚ ਇਲਾਕਾ ਵਾਸੀਆਂ ਲਈ ਖਤਰੇ ਦੀ ਸਥਿਤੀ ਪੈਦਾ ਕਰ ਸਕਦਾ ਹੈ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਲਾਕੇ ਦੇ ਸਾਰੇ ਲੋਕ ਸੋਮਵਾਰ ਨੂੰ 10.30 ਵਜੇ ਬਾਰਾਂਦਰੀ ਗਾਰਡਨ ਵਿਖੇ ਇਕੱਠੇ ਹੋਣਗੇ ਤੇ 11 ਵਜੇ ਜ਼ਿਲਾ ਪੁਲਸ ਪ੍ਰਸ਼ਾਸਨ ਨੂੰ ਇਸ ਮੁੱਦੇ ’ਤੇ ਚਿਤਾਵਨੀ ਪੱਤਰ ਦੇਣਗੇ, ਕਿ ਜੋ ਪਿਛਲੇ 5 ਸਾਲਾਂ ਤੋਂ ਬਾਹਰੀ ਖੇਤਰ ਤੋਂ ਆ ਕੇ ਵਸੇ ਜਾਂ ਦੁਕਾਨਾਂ ਖੋਲ੍ਹੀਆਂ ਹਨ ਤੇ ਕਿਸੇ ਤਰ੍ਹਾਂ ਵੋਟ ਬਣਵਾਏ ਗਏ ਹੋਣ ਇਸਦੀ ਸੰਪੂਰਨ ਪਡ਼ਤਾਲ ਕਰ ਕੇ ਜਨਤਕ ਕੀਤੀ ਜਾਵੇ। ਇਸ ਮੌਕੇ ਅਸ਼ਵਨੀ ਜੋਸ਼ੀ ਨੇ ਇਕ ਅਹਿਮ ਪ੍ਰਸ਼ਨ ਚੁੱਕਿਆ ਕਿ ਜਿਨ੍ਹਾਂ ਰਾਜਾਂ ’ਚ ਪੰਜਾਬੀਆਂ ਨੂੰ ਘਰ ਬਣਾਉਣ ਜਾ ਪ੍ਰਾਪਰਟੀ ਖ਼੍ਰੀਦਣ ਦੀ ਇਜਾਜ਼ਤ ਨਹੀ ਹੈ, ਅਜਿਹੇ ਰਾਜਾਂ ਦੇ ਲੋਕਾਂ ਨੂੰ ਵੀ ਪੰਜਾਬ ’ਚ ਅਧਿਕਾਰ ਨਹੀਂ ਹੋਣੇ ਚਾਹੀਦੇ। ਕਰਨ ਦੀਵਾਨ ਨੇ ਕਿਹਾ ਕਿ ਪੰਜਾਬ ’ਚ ਪੁਲਵਾਮਾ ਵਾਂਗ ਕੋਈ ਹਾਦਸਾ ਨਾ ਹੋਵੇ, ਯਕੀਨੀ ਬਣਾਉਣ ਲਈ ਸ਼ੱਕੀ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਗੁਰਇਕਬਾਲ ਸਿੰਘ ਭੱਟੀ ,ਡਾ. ਜਸਵਿੰਦਰ ਤੇ ਨਰਿੰਦਰ ਰਾਠੌਰ,ਮਨੋਜ ਕੰਡਾ,ਅਨਿਲ ਕੋਤਵਾਲ,ਅਸ਼ਵਨੀ ਜੋਸ਼ੀ, ਸ਼ੰਕਰ ਦੁੱਗਲ, ਅਸ਼ਵਨੀ ਬਲਗਨ, ਅਨਿਲ ਕੋਤਵਾਲ, ਗੁਰਇਕਬਾਲ ਸਿੰਘ ਭੱਟੀ, ਕਰਣ ਦੀਵਾਨ, ਮਨੋਜ ਕਾਂਡਾ. ਜਸਪਾਲ ਜੱਸਾ, ਦੇਵਇੰਦਰ ਪਾਲ ਸੈਣੀ, ਵਿਜੈ ਕੁਮਾਰ, ਅਸ਼ਵਨੀ ਗੌਤਮ, ਹਰਇੰਦਰ ਸਿੰਘ ਬਾਬਾ, ਕਪਿਲ ਦੇਵ, ਸੁਰੇਸ਼, ਸਿਮਰਨਜੀਤ ਤੇ ਸੋਨੂੰ ਅੰਕੁਸ਼ ਨਿਝਾਵਨ ਤੋਂ ਇਲਾਵਾ ਹੋਰਨਾਂ ਨੇ ਵੀ ਆਪਣੇ ਕ੍ਰਾਂਤੀਕਾਰੀ ਵਿਚਾਰ ਪੇਸ਼ ਕੀਤੇ।