ਪੂਰਨ ਗੁਰੂ ਦੀ ਸ਼ਰਣ ’ਚ ਜਾ ਕੇ ਹੀ ਜੀਵਨ ਸਫ਼ਲ ਹੋ ਸਕਦਾ : ਗਰਿਮਾ ਭਾਰਤੀ

02/18/2019 3:52:56 AM

ਰੋਪੜ (ਤ੍ਰਿਪਾਠੀ)-ਰਾਹੋਂ ਰੋਡ ’ਤੇ ਸਥਿਤ ਗੌਮਤੀ ਨਾਥ ਮੰਦਰ ਵਿਖੇ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਹਫਤਾਵਾਰ ਸਤਿਸੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਧਵੀ ਗਰਿਮਾ ਭਾਰਤੀ ਜੀ ਕਿਹਾ ਕਿ ਮਨੁੱਖ ਦੇ ਜੀਵਨ ’ਤੇ ਉਸਦੀ ਸੰਗਤੀ ਦਾ ਪ੍ਰਭਾਵ ਪੈਂਦਾ ਹੈ। ਚੰਗੇ ਇਨਸਾਨਾਂ ਦੀ ਸੰਗਤ ਕਰਕੇ ਮਨੁੱਖ ਚੰਗੇ ਕੰਮ ਕਰਦਾ ਹੈ ਪਰ ਭੈਡ਼ੀ ਸੰਗਤ ਮਿਲਣ ਨਾਲ ਉਹ ਮਾਡ਼ੇ ਕੰਮਾਂ ਵਿਚ ਫਸ ਜਾਂਦਾ ਹੈ। ਸਾਕਾਰਾਮਤਕ ਵਿਚਾਰ ਮਨੁੱਖ ਨੂੰ ਚੰਗੇ ਪਾਸੇ ਤੋਰਦੇ ਹਨ। ਉਨ੍ਹਾਂ ਕਿਹਾ ਕਿ ਪੂਰਨ ਗੁਰੂ ਦੀ ਸ਼ਰਨ ’ਚ ਜਾ ਕੇ ਹੀ ਜੀਵਨ ਸਫ਼ਲ ਹੋ ਸਕਦਾ ਹੈ। ਇਸ ਮੌਕੇ ਸਵਾਮੀ ਊਮੇਸ਼ਾ ਨੰਦ ਜੀ ਨੇ ਦੱਸਿਆ ਕਿ ਸੰਸਥਾਨ ਵਲੋਂ 31 ਮਾਰਚ ਤੋਂ 6 ਅਪ੍ਰੈਲ ਤੱਕ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਚੰਡੀਗਡ਼੍ਹ ਰੋਡ ’ਤੇ ਸਥਿਤ ਦੁਸਹਿਰਾ ਮੈਦਾਨ ’ਚ ਕੀਤਾ ਜਾ ਰਿਹਾ ਹੈ।