ਜਲ ਸਪਲਾਈ ਕੰਟਰੈਕਟ ਵਰਕਰਾਂ ਨੇ ਰੋਸ ਜਤਾਇਆ

02/18/2019 3:52:48 AM

ਰੋਪੜ (ਵਿਜੇ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰੂਪਨਗਰ ਦੇ ਅਹੁਦੇਦਾਰਾਂ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਦਰਸ਼ਨ ਸਿੰਘ ਦੀ ਪ੍ਰਧਾਨਗੀ ’ਚ ਰੂਪਨਗਰ ਡਵੀਜ਼ਨ 2 ’ਚ ਹੋਈ। ਜਿਸ ਦੌਰਾਨ ਸੂਬੇ ਭਰ ’ਚ ਕੰਟਰੈਕਟ ਕਾਮਿਆਂ ਦੀਆਂ ਵਧੀਆਂ ਉਜਰਤਾਂ ਦੀਆਂ ਦਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲਾ ਜਨਰਲ ਸਕੱਤਰ ਅੰਮ੍ਰਿਤਵੀਰ ਸਿੰਘ ਨੇ ਕਿਹਾ ਕਿ ਜੋ ਪੱਤਰ ਕਿਰਤ ਕਮਿਸ਼ਨਰ ਪੰਜਾਬ ਵਲੋਂ ਜਾਰੀ ਹੋਇਆ ਸੀ ਇਸ ’ਚ ਸਪੱਸ਼ਟ ਕੀਤਾ ਗਿਆ ਸੀ ਕਿ ਜੋ ਕਾਮਿਆਂ ਨੂੰ ਕਿਸੇ ਵੀ ਵਿਭਾਗ ਜਾਂ ਪ੍ਰਾਈਵੇਟ ਅਦਾਰੇ ਅਧੀਨ ਕੰਮ ਕਰਦੇ ਦਸ ਸਾਲ ਤੋ ਉੱਪਰ ਹੋ ਚੁੱਕੇ ਹਨ ਤੇ ਇਹ ਕਾਮੇ ਸਕਿੱਲਡ ਦੀ ਕੈਟਾਗਰੀ ’ਚ ਆਉਦੇ ਹਨ ਉਨ੍ਹਾਂ ਨੂੰ ਬਣਦੀ ਉਜਰਤ 10785 ਰ. ਦਿੱਤੀ ਜਾਵੇ, ਜੋ ਕਾਮੇ ਦਸ ਸਾਲ ਤੋਂ ਘੱਟ ਤਜਰਬੇ ਵਾਲੇ ਹਨ ਨੂੰ 9700 ਰੁ. ਦਿੱਤੀ ਜਾਵੇ। ਦੱਸਿਆ ਕਿ ਇਹ ਪੱਤਰ ਡਿਪਟੀ ਡਾਇਰੈਕਟਰ ਵਲੋਂ ਜਨਵਰੀ ਮਹੀਨੇ ’ਚ ਜਾਰੀ ਹੋਈ ਸੀ, ਨੇ ਹੋਰ ਵੀ ਸਪੱਸ਼ਟ ਕੀਤਾ ਸੀ ਕਿ ਕੰਟਰੈਕਟ ਕਾਮਿਆਂ ਨੂੰ ਕਿਰਤ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਉਜਰਤਾਂ ਦਿੱਤੀਆਂ ਜਾਣ। ਜਥੇਬੰਦੀਆਂ ਨੇ ਕਿਹਾ ਕਿ ਉਕਤ ਮਾਮਲੇ ਦੇ ਸਬੰਧ ’ਚ ਜਥੇਬੰਦੀ ਵਲੋਂ ਕਾਰਜਕਾਰੀ ਇੰਜੀਨੀਅਰ ਰੂਪਨਗਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਵਧੀਆਂ ਉਜਰਤਾਂ ਲਾਗੂ ਕਰ ਦਿੱਤੀਆਂ ਜਾਣਗੀਆਂ ਪਰੰਤੂ ਅਜਿਹਾ ਨਹੀਂ ਕੀਤਾ ਗਿਆ। ਜਿਸ ਕਾਰਨ ਕੰਟਰੈਕਟ ਕਾਮਿਆਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੇ ਹੱਲ ਲਈ ਜਥੇਬੰਦੀ ਵਲੋਂ 18 ਫਰਵਰੀ ਨੂੰ ਅਧਿਕਾਰੀ ਦੇ ਦਫਤਰ ਅੱਗੇ ਧਰਨਾ ਲਾਇਆ ਜਾਵੇਗਾ। ਇਸ ਮੌਕੇ ਮੋਰਿੰਡਾ ਬ੍ਰਾਂਚ ਤੋਂ ਜਸਪਾਲ ਸਿੰਘ, ਚੇਅਰਮੈਨ ਪਰਮਜੀਤ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ ਤੇ ਹੋਰ ਮੌਜੂਦ ਸਨ।