ਮਨੀਸਟਰੀਅਲ ਸਰਵਿਸਜ਼ ਯੂਨੀਅਨ ਦੀ ਹਡ਼ਤਾਲ ਜਾਰੀ

02/16/2019 3:35:52 AM

ਰੋਪੜ (ਵਿਜੇ)-ਪੰਜਾਬ ਸਟੇਟ ਮਨੀਸਟਰੀਅਲ ਸਰਵਿਸਜ਼ ਯੂਨੀਅਨ ਪੰਜਾਬ ਯੂਨਿਟ ਰੂਪਨਗਰ ਦੇ ਬੈਨਰ ਹੇਠ ਸਰਕਾਰੀ ਮੁਲਾਜਮਾਂ ਦੀ ਹਡ਼ਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ। ਇਸ ਮੌਕੇ ਜ਼ਿਲਾ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਵਿਭਾਗੀ ਦਫਤਰਾਂ ਨੂੰ ਤਾਲੇ ਲਾ ਕੇ ਮੁਲਾਜਮਾਂ ਨੇ ਸਰਕਾਰ ਦੇ ਵਿਰੁੱਧ ਦੁਬਾਰਾ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਦੱਸਿਆ ਕਿ ਮੰਗਾਂ ’ਚ 22 ਮਹੀਨਿਆਂ ਦਾ ਬਕਾਇਆ, 16 ਫੀਸਦੀ ਡੀ.ਏ. ਜਾਰੀ ਕਰਨਾ, ਵੇਤਨ ਆਯੋਗ ਲਾਗੂ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਰੈਗੂਲਰ ਭਰਤੀ ਤੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਸ਼ਾਮਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਤਰਸੇਮ ਸਿੰਘ, ਮਨਜੀਤ ਕੌਰ, ਅਮਨ ਰਾਠੌਰ, ਕ੍ਰਿਸ਼ਨ ਸਿੰਘ, ਹਰਪਾਲ ਕੌਰ, ਸੁਰਿੰਦਰਪਾਲ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਸੁਰਤਾਪੁਰੀ ਮੌਜੂਦ ਸਨ।