ਅੱਤਵਾਦ ਅਤੇ ਪਾਕਿਸਤਾਨ ਦਾ ਪੁਤਲਾ ਫੂੁਕਿਆ

02/16/2019 3:29:25 AM

ਰੋਪੜ (ਬਾਲੀ)-ਬਜਰੰਗ ਦਲ ਵੱਲੋਂ ਅੱਜ ਕੋਟਲਾ ਪਾਵਰ ਹਾਊਸ ਵਿਖੇ ਜਵਾਨਾਂ ’ਤੇ ਹੋਏ ਹਮਲੇ ਦੇ ਰੋਸ ਵੱਜੋਂ ਅੱਤਵਾਦ ਅਤੇ ਪਾਕਿਸਤਾਨ ਦਾ ਪੁਤਲਾ ਫੂੁਕਿਆ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਬਜਰੰਗ ਦਲ ਦੇ ਪ੍ਰਧਾਨ ਮਨੀਸ਼ ਗੌਤਮ ਨੇ ਕਿਹਾ ਕਿ ਸਾਡਾ ਵਿਰੋਧੀ ਦੇਸ਼ ਸਾਡੇ ਦੇਸ਼ ਨਾਲ ਸਿੱਧੀ ਟੱਕਰ ਲੈਣ ਦੀ ਹਿੰਮਤ ਨਹੀਂ ਰੱਖਦਾ ਜਿਸ ਕਾਰਨ ਉਹ ਅੱਤਵਾਦੀਆਂ ਨੂੰ ਵਰਤ ਕੇ ਦੇਸ਼ ਵਿਰੋਧੀ ਗਤੀਵਿਧੀਆਂ ਕਰਵਾ ਰਿਹਾ ਹੈ। ਇਸ ਮੌਕੇ ਨਰਿੰਦਰ ਕੁਮਾਰ ਉਪ ਪ੍ਰਧਾਨ, ਅਨੁਰਾਗ ਗੌਤਮ, ਰਜਿੰਦਰ ਕੁਮਾਰ, ਸੋਢੀ ਵਰਮਾ, ਨਵੀਨ ਸ਼ਰਮਾ, ਨਰਿੰਦਰ ਕੁਮਾਰ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਜੱਸੀ ਸ੍ਰੀ ਅਨੰਦਪੁਰ ਸਾਹਿਬ, ਸੋਨੀ ਕੋਟਲਾ, ਗੋਲਡੀ ਸ਼ਰਮਾ ਆਦਿ ਹਾਜ਼ਰ ਸਨ।