ਆਲ ਇੰਡੀਆ ਫਾਰਵਰਡ ਬਲਾਕ ਨੇ ਪੁਲਵਾਮਾ ਹਮਲੇ ਸਬੰਧੀ ਜਤਾਇਆ ਰੋਸ

02/16/2019 3:29:05 AM

ਰੋਪੜ (ਵਿਜੇ)-ਆਲ ਇੰਡੀਆ ਫਾਰਵਰਡ ਬਲਾਕ ਨੇ ਕਸ਼ਮੀਰ ਦੇ ਪੁਲਵਾਮਾ ’ਚ ਆਤੰਕੀ ਹਮਲੇ ਦੀ ਘਟਨਾ ਦਾ ਸਖਤ ਵਿਰੋਧ ਕੀਤਾ ਹੈ। ਫਾਰਵਰਡ ਬਲਾਕ ਦੇ ਰਾਸ਼ਟਰੀ ਸਕੱਤਰ ਅਤੇ ਜੰਮੂ ਕਸ਼ਮੀਰ ਪ੍ਰਾਂਤ ਦੇ ਇੰਚਾਰਜ ਵੀ. ਪੀ. ਸੈਣੀ ਨੇ ਕਿਹਾ ਕਿ ਇਹ ਹਮਲਾ ਪਿਛਲੇ ਕਈ ਸਾਲਾਂ ਤੋਂ ਹੋਏ ਹਮਲਿਆਂ ’ਚੋਂ ਜ਼ਿਆਦਾ ਭਿਆਨਕ ਹੈ। ਉਨ੍ਹਾਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੇ ਸਮਰਥਨ ਦਾ ਭਰੋਸਾ ਦਿੱਤਾ। ਵੀ.ਪੀ. ਸੈਣੀ ਨੇ ਕਿਹਾ ਕਿ ਸਰਕਾਰ ਨੂੰ ਜੋ ਪੂਰੇ ਰਾਸ਼ਟਰੀ ਦੀ ਸੁਰੱਖਿਆ ਕਰਦੇ ਹਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਜਨੀਤਕ ਦਲਾਂ ਅਤੇ ਨੇਤਾਵਾਂ ਨੂੰ ਕਸ਼ਮੀਰ ਨੂੰ ਮੁੱਦਾ ਬਣਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਹਮਲੇ ਨੂੰ ਲੈ ਕੇ ਨੇਤਾ ਜੀ ਮਾਡਲ ਸਕੂਲ ’ਚ ਇਕ ਪ੍ਰਾਰਥਨਾ ਸਭਾ ਬੁਲਾਈ ਗਈ। ਜਿਸ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।