ਨਵੇਂ ਪੁਲ ਕੋਲ ਹਾਈਵੇ ’ਤੇ ਜਮ੍ਹਾ ਰਹਿੰਦੇ ਪਾਣੀ ਨਾਲ ਸਡ਼ਕ ਦੀ ਹਾਲਤ ਹੋਈ ਖਸਤਾ

02/12/2019 4:19:09 AM

ਰੋਪੜ (ਰਾਜੇਸ਼) - ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਪੈਂਦੇ ਪ੍ਰੇਮ ਨਗਰ (ਆਸਰੋਂ) ਕੋਲ ਸਡ਼ਕ ਵਿਚ ਬੀਤੇ ਲੰਬੇ ਸਮੇਂ ਤੋਂ ਜਮ੍ਹਾ ਰਹਿੰਦੇ ਮੀਂਹ ਅਤੇ ਗੰਦੇ ਪਾਣੀ ਨੇ ਜਿੱਥੇ ਸਡ਼ਕ ਦੀ ਹਾਲਤ ਖਸਤਾ ਕੀਤੀ ਹੋਈ ਹੈ ਉਥੇ ਹੀ ਇਸ ਖੱਡਿਆਂ ਵਾਲੀ ਟੁੱਟੀ ਸਡ਼ਕ ਤੋਂ ਲੰਘਣ ਵਾਲੇ ਹਰ ਵਾਹਨ ਚਾਲਕ ਨੂੰ ਦੁਰਘਟਨਾ ਦਾ ਡਰ ਰਹਿੰਦਾ ਹੈ । ®ਪ੍ਰਾਪਤ ਜਾਣਕਾਰੀ ਮੁਤਾਬਿਕ ਉਕਤ ਰਾਜ ਮਾਰਗ ਤੇ ਪ੍ਰੇਮ ਨਗਰ ਦੇ ਕੋਲੋਂ ਰੂਪਨਗਰ ਬਾਈਪਾਸ ਲਈ ਸਤਲੁਜ ਦਰਿਆ ’ਤੇ ਇਕ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਪਰ ਜਿੱਥੋਂ ਪੁਲ ਸ਼ੁਰੂ ਹੁੰਦਾ ਹੈ ਉਥੋਂ ਰੂਪਨਗਰ ਸ਼ਹਿਰ ਵੱਲ ਜਾਣ-ਆਉਣ ਲਈ ਖੱਬੇ-ਸੱਜੇ ਦੋ ਸਡ਼ਕਾਂ ਛੱਡੀਆਂ ਗਈਆਂ ਹਨ ਪਰ ਰੂਪਨਗਰ ਵੱਲ ਜਾਣ ਸਮੇਂ ਪੁਲ ਦੇ ਸੱਜੇ ਪਾਸੇ ਸਡ਼ਕ ਵਿਚ ਮੀਂਹ ਅਤੇ ਹੋਰ ਗੰਦਾ ਪਾਣੀ ਇਕ ਛੱਪਡ਼ ਵਾਂਗ ਇਕੱਠਾ ਹੋ ਜਾਂਦਾ ਹੈ। ਬੀਤੇ ਲੰਬੇ ਸਮੇਂ ਤੋਂ ਪਾਣੀ ਖਡ਼੍ਹਨ ਨਾਲ ਸਡ਼ਕ ਵਿਚ ਡੂੰਘੇ ਖੱਡੇ ਬਣ ਚੁੱਕੇ ਹਨ ਜਿੱਥੋਂ ਛੋਟੇ ਤੋਂ ਲੈਕੇ ਵੱਡੇ ਵਾਹਨਾਂ ਦੇ ਚਾਲਕ ਲੰਘਣ ਸਮੇਂ ਡਰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਥਾਂ ’ਤੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ®ਵਰਨਣਯੋਗ ਹੈ ਕਿ ਉਕਤ ਸਡ਼ਕ ਦੀ ਕਈ ਵਾਰ ਖ਼ਬਰਾ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਅਜੇ ਤੱਕ ਕਿਸੇ ਵੀ ਵਿਭਾਗ ਜਾਂ ਹਾਈਵੇ ਅਥਾਰਟੀ ਨੇ ਨਾ ਤਾਂ ਟੁੱਟੀ ਸਡ਼ਕ ਦੀ ਮੁਰੰਮਤ ਕਰਵਾਈ ਹੈ ਅਤੇ ਨਾ ਹੀ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਕੀਤਾ ਹੈ। ਰੌਂਗ ਸਾਈਡ ਤੋਂ ਜਾਂਦੇ ਵਾਹਨ ਹੋ ਸਕਦੇ ਹਨ ਹਾਦਸੇ ਦਾ ਸ਼ਿਕਾਰ ਬਲਾਚੌਰ ਤੋਂ ਰੂਪਨਗਰ ਸ਼ਹਿਰ ਵੱਲ ਜਾਣ ਵਾਲੀਆਂ ਬੱਸਾਂ ਤੇ ਹੋਰ ਵਾਹਨ ਜਦੋਂ ਉਕਤ ਟੁੱਟੀ ਸਡ਼ਕ ਕੋਲ ਪਹੁੰਚਦੇ ਹਨ ਤਾਂ ਉਹ ਤੇਜ਼ ਰਫਤਾਰ ਵਿਚ ਹੀ ਆਪਣੇ ਵਾਹਨਾਂ ਨੂੰ ਰੋਪਡ਼ ਤੋਂ ਆਉਣ ਵਾਲੇ ਰੋਡ (ਰੋਂਗ ਸਾਈਡ) ਤੋਂ ਮੋਡ਼ਕੇ ਲੰਘਣਾ ਬਿਹਤਰ ਤਾਂ ਸਮਝਦੇ ਹਨ ਪਰ ਇਸ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਆਮ ਲੋਕਾਂ ਦੀ ਮੰਗ ਹੈ ਕਿ ਜ਼ਿਲਾ ਪ੍ਰਸ਼ਾਸਨ ਜਾਂ ਸਬੰਧਤ ਵਿਭਾਗ ਉਕਤ ਖਸਤਾ ਹਾਲ ਹਾਈਵੇ ਨੂੰ ਸਹੀ ਕਰਨ ਵੱਲ ਧਿਆਨ ਦੇਵੇ ਤਾਂ ਜੋ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।