ਭੰਗਲਾ-ਕਾਹਨਪੁਰ ਖੂਹੀ ਸਡ਼ਕ ਦੀ ਮੰਗ ਪੂਰੀ ਹੋਣ ’ਤੇ ਕੀਤਾ ਰਾਣਾ ਕੇ. ਪੀ. ਸਿੰਘ ਦਾ ਧੰਨਵਾਦ

02/12/2019 4:18:44 AM

ਰੋਪੜ (ਸ਼ਰਮਾ ਕਲਮਾ)-ਭਾਵੇਂ ਪੰਜਾਬ ਅੰਦਰ ਦਿਨ ਸਮੇਂ ਆਮ ਸਡ਼ਕਾਂ ਦਾ ਬੁਰਾ ਹਾਲ ਹੈ ਪ੍ਰੰਤੂ ਪੰਜਾਬ ਅੰਦਰ ਜੇਕਰ ਸਭ ਤੋਂ ਮਾਡ਼ੀ ਸਡ਼ਕ ਜਿਸਦੀ ਕਿਤੇ ਵੀ ਉਦਾਹਰਨ ਨਹੀਂ ਮਿਲਦੀ, ਇਹ ਹੈ ਕਾਹਨਪੁਰ ਖੂਹੀ ਤੋਂ ਖੇਡ਼ਾ ਭੰਗਲਾ ਜਾਣ ਵਾਲੀ ਸਡ਼ਕ। ਇਸ ਸਡ਼ਕ ’ਤੇ ਵ੍ਹੀਕਲਾਂ ਦਾ ਚੱਲਣਾ ਤਾਂ ਦੂਰ ਦੀ ਗੱਲ , ਪੈਦਲ ਚੱਲਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਬੀਤੇ ਦਿਨੀਂ ਜਦੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਹਲਕੇ ਦਾ ਦੌਰਾ ਕੀਤਾ ਤਾਂ ਆਮ ਲੋਕਾਂ ਨੇ ਸਪੀਕਰ ਤੋਂ ਮੰਗ ਕੀਤੀ ਸੀ ਕਿ ਇਸ ਸਡ਼ਕ ਨੂੰ ਠੀਕ ਕੀਤਾ ਜਾਵੇ। ਲੋਕਾਂ ਦੀ ਮੰਗ ’ਤੇ ਰਾਣਾ ਕੇ. ਪੀ. ਸਿੰਘ ਵਲੋਂ 4 ਕਰੋਡ਼ 40 ਲੱਖ ਰੁਪਏ ਇਸ ਸਡ਼ਕ ਲਈ ਮਨਜ਼ੂਰ ਕਰਵਾ ਦਿੱਤੇ ਗਏ ਹਨ। ਕਾਂਗਰਸੀ ਆਗੂ ਜਿਨ੍ਹਾਂ ’ਚ ਰਾਮਪਾਲ ਖੇਡ਼ਾ ਸਰਪੰਚ, ਰਾਜ ਕੁਮਾਰ ਸਰਪੰਚ, ਪੰਚ ਪਵਨ ਕੁਮਾਰ, ਮੰਗਲ ਸਿੰਘ, ਅਸ਼ੋਕ ਕੁਮਾਰ, ਲੱਕੀ ਰਾਣਾ, ਸ਼ਿਵ ਰਾਣਾ ਤੇ ਸ਼ੈਲੀ ਕੁਮਾਰ ਰਾਣਾ ਆਦਿ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਖਸਤਾਹਾਲ ਸਡ਼ਕ ਦੇ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਨੂਰਪੁਰਬੇਦੀ ਇਲਾਕੇ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਇਹ ਸਡ਼ਕ ਕਈ ਕੀਮਤਾਂ ਜਾਨਾਂ ਦੀ ਜ਼ਿੰਮੇਵਾਰ ਬਣ ਚੱਕੀ ਹੈ। ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇਸ ਮਾਰਗ ਦੀ ਕੋਈ ਸਾਰ ਨਹੀਂ ਲਈ, ਜਦੋਂ ਕਿ ਇਹ ਸਡ਼ਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ’ਚ ਜੋਡ਼ਦੀ ਹੈ। ਕਾਂਗਰਸੀ ਆਗੂ ਸਰਪੰਚ ਰਾਮਪਾਲ ਖੇਡ਼ਾ ਤੇ ਰਾਜ ਕੁਮਾਰ ਰਾਜੂ ਹਰੀਪੁਰ ਨੇ ਕਿਹਾ ਕਿ ਸਰਲਾ ਪ੍ਰਾਸਰ ਤੋਂ ਬਾਅਦ ਜੇਕਰ ਇਸ ਮਾਰਗ ਵੱਲ ਕਿਸੇ ਨੇ ਧਿਆਨ ਦਿੱਤਾ ਤਾਂ ਇਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਹਨ। ਜਿਨ੍ਹਾਂ ਨੇ ਇਲਾਕੇ ਦੀ ਮੰਗ ਨੂੰ ਦੇਖਦਿਆਂ ਇਸ ਮਾਰਗ ਲਈ ਕਰੋਡ਼ਾਂ ਰੁਪਏ ਮਨਜ਼ੂਰ ਕਰਵਾਏ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਕੰਮ ਲਈ ਇਲਾਕਾ ਹਮੇਸ਼ਾ ਰਾਣਾ ਕੇ. ਪੀ. ਸਿੰਘ ਦਾ ਰਿਣੀ ਰਹੇਗਾ, ਜਿਨ੍ਹਾਂ ਨੇ ਇਲਾਕੇ ਦੀ ਅਹਿਮ ਮੰਗ ਪੂਰੀ ਕਰਵਾਈ।