ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ

02/12/2019 4:18:21 AM

ਰੋਪੜ (ਬਾਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸਥਾਨਕ ਟ੍ਰੈਫਿਕ ਪੁਲਸ ਵਲੋਂ 30ਵਾਂ ਸਡ਼ਕ ਸੁਰੱਖਿਆ ਸਪਤਾਹ ਮਨਾਇਆ ਗਿਆ ਜਿਸ ਦੇ ਆਖ਼ਰੀ ਦਿਨ ਸਥਾਨਕ ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਰਾਮ ਸਿੰਘ ਵਲੋਂ ਚੰਗਰ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਸੇਵਾਲ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ 18 ਸਾਲ ਦੀ ਉਮਰ ਤੋਂ ਪਹਿਲਾਂ ਵਾਹਨ ਨਾ ਚਲਾਉਣ ਅਤੇ ਉਸ ਤੋਂ ਬਾਅਦ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕਰਕੇ ਮੋਟਰ ਸਾਈਕਲ ਸਕੂਟਰ ਜਾਂ ਹੋਰ ਵਾਹਨ ਚਲਾਉਣ ਦੀਆਂ ਕਲਾਸਾਂ ਲਾ ਕੇ ਟ੍ਰੇਨਿੰਗ ਹਾਸਲ ਕਰਨ। ਉਨ੍ਹਾਂ ਕਿਹਾ ਕਿ ਮੋਟਰ ਸਾਈਕਲ ਜਾਂ ਸਕੂਟਰ ਚਲਾਉਣ ਸਮੇਂ ਮੋਨੇ ਵਿਅਕਤੀ ਨੂੰ ਹੈਲਮੇਟ ਦੀ ਵਰਤੋ ਕਰੋ, ਆਪਣੇ ਵ੍ਹੀਕਲਾਂ ਦੇ ਕਾਗਜ਼ਾਤ ਪੂਰੇ ਰੱਖੋ, ਆਪਣੇ ਮੋਟਰ ਸਾਈਕਲ ਜਾਂ ਸਕੂਟਰ ਤੇ ਦੋ ਤੋਂ ਵੱਧ ਵਿਅਕਤੀ ਨਾ ਬਿਠਾਓ। ਇਸ ਮੌਕੇ ਏ. ਐੱਸ. ਆਈ. ਰਾਮ ਸਿੰਘ ਤੋਂ ਇਲਾਵਾ ਹੌਲਦਾਰ ਕਮਲਜੀਤ ਸਿੰਘ, ਹੌਲਦਾਰ ਬਲਵੰਤ ਸਿੰਘ, ਹੌਲਦਾਰ ਓਮ ਪ੍ਰਕਾਸ਼, ਪ੍ਰਿੰ. ਰਵਿੰਦਰ ਸਿੰਘ, ਨੀਲਮ ਕੌਰ, ਡਾ. ਜੋਗਿੰਦਰ ਸਿੰਘ, ਹਰਪ੍ਰੀਤ ਕੌਰ, ਰਚਨ ਕੌਰ, ਕੁਲਦੀਪ ਕੌਰ, ਪ੍ਰੇਮ ਕੁਮਾਰ, ਨਰਿੰਦਰ ਕੁਮਾਰ ਆਦਿ ਤੋਂ ਇਲਾਵਾ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।