ਰੋਜ਼ਾ ਸ਼ਰੀਫ ਮੰਢਾਲੀ ਵਿਖੇ ਅਹਿਮਦ ਸ਼ਾਹ ਕਾਦਰੀ ਦਾ 40ਵਾਂ ਮਨਾਇਆ

01/20/2019 11:50:21 AM

ਰੋਪੜ (ਗੁਰਨਾਮ)- ਰੋਜ਼ਾ ਸ਼ਰੀਫ ਪਿੰਡ ਮੰਢਾਲੀ ਵਿਖੇ ਗੱਦੀ ਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਜੀ ਦੀ ਰਹਿਨੁਮਾਈ ਹੇਠ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ ਦਾ 40ਵਾਂ ਪੂਰੀ ਵਿਧੀ ਮੁਤਾਬਿਕ ਮਨਾਇਆ ਗਿਆ। ਇਸ ਮੌਕੇ ਸਾਈਂ ਉਮਰੇ ਸ਼ਾਹ ਕਾਦਰੀ ਅਤੇ ਮਲੇਰਕੋਟਲੇ ਵਾਲਿਆਂ ਵਲੋਂ ਖਤਮ ਪਡ਼੍ਹਿਆ ਗਿਆ ਅਤੇ ਉਸ ਤੋਂ ਬਾਅਦ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਗਿਆ। ਇਸ ਮੌਕੇ ਸਾਈਂ ਫੱਕਰ ਸ਼ਾਹ ਦਾਦੂਵਾਲ, ਬਾਬਾ ਮਨੀ ਸ਼ਾਹ ਲੁਧਿਆਣਾ, ਗੋਰਾ ਲੁਧਿਆਣਾ, ਮੁਹੰਮਦ ਆਸ਼ਿਕ ਨੀਲਾ, ਮੁਹੰਮਦ ਸ਼ਰੀਫ ਕਾਦਰੀ, ਸਫੀ ਮੁਹੰਮਦ ਮਲੇਰਕੋਟਲਾ, ਸਰਵਣ ਰਾਮ, ਜੀਤ ਬਾਬਾ ਕੁਲਥਮ, ਗਿਆਨ ਸ਼ਰਮੀਲਾ, ਨੂਰ ਮੁਹੰਮਦ, ਅਸ਼ਨੀ, ਜੀਤੀ ਸੇਵਾਦਾਰ ਆਦਿ ਸੰਗਤਾਂ ਹਾਜ਼ਰ ਸਨ।