ਅੰਬੇਡਕਰ ਸੈਨਾ ਤੇ ਭ.ਵ.ਸ. ਨੇ ਨਿਰਮਲ ਰੀਹਲ ਨੂੰ ਕੀਤਾ ਸਨਮਾਨਤ

01/20/2019 11:50:04 AM

ਰੋਪੜ (ਤ੍ਰਿਪਾਠੀ) - ਅੰਬੇਡਕਰ ਸੈਨਾ ਅਤੇ ਭਾਰਤੀ ਵਾਲਮੀਕ ਸਮਾਜ ਦੀ ਇਕ ਬੈਠਕ ਦਾ ਆਯੋਜਨ ਪਰਮਜੀਤ ਪੰਮਾ ਅਤੇ ਵਿੱਕੀ ਗਿੱਲ ਦੀ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਸਮਾਜ ਵਲੋਂ ਨਵਾਂਸ਼ਹਿਰ ਤੋਂ ਅੰਮ੍ਰਿਤਸਰ ਤੱਕ ਟ੍ਰੇਨ ਚਲਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੱਕ ਸੰਘਰਸ਼ ਕਰਨ ਵਾਲੇ ਜਾਗੋ ਨਵਾਂਸ਼ਹਿਰ ਜਾਗੋ ਦੇ ਸੰਸਥਾਪਕ ਅਤੇ ਸਮਾਜ ਸੇਵੀ ਨਿਰਮਲ ਸਿੰਘ ਰੀਹਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਮਹੇ, ਹੈਪੀ ਭਾਟੀਆ, ਅਸ਼ਵਨੀ ਕੁਮਾਰ, ਰਾਮ ਲੁਭਾਇਆ, ਰਮਨਦੀਪ, ਕਮਲਪ੍ਰੀਤ, ਸੋਮਨਾਥ, ਕੁਲਵਿੰਦਰ ਆਦਿ ਮੌਜੂਦ ਸਨ।