ਪਿੰਡਾਂ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ ਸਰਕਾਰ

01/20/2019 11:49:04 AM

ਰੋਪੜ (ਰਾਜੇਸ਼)- ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦੇਣ ਜਾ ਰਹੀ ਹੈ ਅਤੇ ਨਵੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇ ਕੇ ਪਿੰਡਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਠਗਡ਼੍ਹ ਖੁਰਦ ਵਿਖੇ ਨਵੀਂ ਬਣੀ ਸਰਪੰਚ ਬੇਬੀ ਦੇ ਗ੍ਰਹਿ ਵਿਖੇ ਪੰਚਾਇਤ ਬਣਨ ਦੀ ਖੁਸ਼ੀ ਵਿਚ ਰਖਵਾਏ ਗਏ ਪਾਠ ਦੇ ਭੋਗ ਉਪਰੰਤ ਚੌਧਰੀ ਅਜੇ ਕੁਮਾਰ ਮੰਗੂਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਵਾਰ ਪਿੰਡਾਂ ਵਿਚ ਲੋਕਾਂ ਨੇ ਜ਼ਿਆਦਾਤਰ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣਿਆ ਹੈ ਉਸ ਨਾਲ ਵਿਰੋਧੀਆਂ ਨੂੰ ਝਟਕਾ ਤੇ ਮੌਜੂਦਾ ਸਰਕਾਰ ਨੂੰ ਕਾਫੀ ਬਲ ਮਿਲਿਆ ਹੈ। ਇਸ ਮੌਕੇ ਉਨ੍ਹਾਂ ਪਿੰਡ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੀ ਜੰਞ ਘਰ ਦੀ ਮੁਰੰਮਤ ਲਈ 1 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਅਤੇ ਨਾਲ ਹੀ ਇਸ ਮੌਕੇ ਡੇਰਾ ਬਾਬਾ ਟਿੱਬੀ ਸਾਹਿਬ ਨੂੰ ਜਾਂਦੇ ਰਸਤੇ ਨੂੰ ਵੀ ਮੇਲੇ ਤੋਂ ਪਹਿਲਾਂ-ਪਹਿਲਾਂ ਪੱਕਾ ਕਰਾਉਣ ਦਾ ਵਾਅਦਾ ਕੀਤਾ। ®ਇਸ ਮੌਕੇ ਸੰਮਤੀ ਮੈਂਬਰ ਵਿੱਕੀ ਚੌਧਰੀ,ਡਾ. ਜੋਗਿੰਦਰਪਾਲ ਦੱਤਾ, ਕੁਲਦੀਪ ਕੁਮਾਰ, ਗੁਰਨਾਮ ਸਿੰਘ, ਸੁਰਿੰਦਰ ਕੁਮਾਰ, ਜੋਗਿੰਦਰਪਾਲ, ਸਰਪੰਚ ਬੇਬੀ, ਪਵਨ ਕੁਮਾਰ, ਮਾ. ਚਮਨ ਲਾਲ, ਸਰਬਜੀਤ ਕੌਰ, ਸੱਤਿਆ, ਰਾਮਜੀ, ਮਨਦੀਪ ਕੁਮਾਰ, ਰੀਨੂ ਤੋਂ ਇਲਾਵਾ ਦੀਪਕ ਕੁਮਾਰ, ਦੌਲਤ ਰਾਮ, ਅਵਤਾਰ ਸਿੰਘ, ਰਛਪਾਲ ਸਿੰਘ, ਰਾਮ ਲਾਲ, ਕ੍ਰਿਸ਼ਨ ਲਾਲ, ਅਵਤਾਰ ਚੰਦ, ਬੋਬੀ ਅਨੰਦ, ਮੋਹਨ ਲਾਲ ਚੌਧਰੀ, ਗੋਰਵ ਅਨੰਦ, ਟਿੰਕੂ ਆਦਿ ਹਾਜ਼ਰ ਸਨ।