ਨਾਨੋਵਾਲ ਧਾਮ ਵਿਖੇ ਸੰਤ ਸਮਾਗਮ ਅੱਜ

01/20/2019 11:48:47 AM

ਰੋਪੜ (ਚੌਹਾਨ)- ਸਵਾਮੀ ਅਨੁਭਵਾ ਨੰਦ ਮਹਾਰਾਜ ਜੀ (ਭੇੇਖ ਭੂਰੀ ਵਾਲੇ) ਵਲੋਂ ਮਿਥਿਆ ਗਿਆ ਜੇਠੇ ਐਤਵਾਰ ਦਾ ਦਿਹਾਡ਼ਾ ਸ੍ਰੀ ਅਨੁਭਵ ਧਾਮ ਨਾਨੋਵਾਲ (ਭੱਦੀ) ਵਿਖੇ ਹਰ ਮਹੀਨੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਸਮੂਹ ਸੰਗਤਾਂ ਵਲੋਂ ਮੌਜੂਦਾ ਗੱਦੀ-ਨਸ਼ੀਨ ਸਵਾਮੀ ਦਾਸਾ ਨੰਦ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਬਡ਼ੀ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਸਵਾਮੀ ਜੀ ਨੇ ਦੱਸਿਆ ਕਿ ਇਸ ਮਹੀਨੇ ਦਾ ਜੇਠਾ ਐਤਵਾਰ 20 ਜਨਵਰੀ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ ਸਵੇਰੇ ਹਵਨ ਪੂਜਾ ਕਰਨ ਉਪਰੰਤ ਜਗਤ ਗੁਰੂ ਅਚਾਰੀਆ ਸ੍ਰੀ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਭੋਗ ਪਾਇਆ ਜਾਵੇਗਾ ਅਤੇ ਉਸੇ ਦਿਨ ਮੰਦਿਰ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਇਸ ਸਮਾਗਮ ਮੌਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ। ®ਇਸ ਮੌਕੇ ਸਵਾਮੀ ਭੂਮਾ ਨੰਦ ਤੋਂ ਇਲਾਵਾ ਮੂਲਰਾਜ ਡੱਲੇਵਾਲ, ਰਾਮ ਸਰੂਪ, ਸੇਠੀ, ਮਹਿੰਦਰ ਚੇਚੀ, ਚਰਨਜੀਤ, ਚੌ. ਨੰਦ ਲਾਲ , ਡਾ. ਬਲਜੀਤ, ਨੈਬ ਗੋਚਰ, ਭਗਤ ਰਕੇਸ਼, ਉਂਕਾਰ, ਪਾਠੀ ਬਲਬੀਰ, ਭਗਤ ਰੱਖਾ ਰਾਮ, ਸ਼ਕਤੀ ਭਾਟੀਆ, ਡਾ. ਨੀਰਜ ਚੌਹਾਨ, ਉਮਰਿੰਦਰ ਚੇਚੀ, ਸੰਦੀਪ, ਬਾਬੂ ਸੋਹਣ ਲਾਲ, ਕਾਲਾ ਸਰਪੰਚ, ਮਾ. ਹੇਤ ਰਾਮ, ਚੌ. ਰੇਸ਼ਮ ਬਜਾਡ਼, ਸੁਰਿੰਦਰ, ਸੁਖਦੇਵ , ਹਰਮੇਸ਼ ਲਾਲ ,ਅਮਰੀਕ ਖੁਰਾਲੀ, ਭਗਤ ਕਿਸ਼ਨ ਰੁਡ਼ਕੀ, ਠੇਕੇਦਾਰ ਬਾਲ ਕਿਸ਼ਨ ਸੋਨਾ, ਭਗਤ ਮੋਹਣ ਲਾਲ ਆਦਿ ਹਾਜ਼ਰ ਸਨ।