ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ : ਮੰਗੂਪੁਰ

01/16/2019 9:23:44 AM

ਰੋਪੜ (ਚੌਹਾਨ)- ਸ਼ਹਿਰਾਂ ਵਾਂਗ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿੰਡਾਂ ਨੂੰ ਵੀ ਵਧੇਰੇ ਸਹੂਲਤਾਂ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਬੀਤੇ ਦਿਨ ਸਿੰਘਪੁਰ-ਭੱਦੀ-ਰੱਤੇਵਾਲ ਸਡ਼ਕ ਨੂੰ ਚੌਡ਼ਾ ਤੇ ਮਜ਼ਬੂਤ ਕਰਨ ਲਈ ਕੰਮ ਦੀ ਸ਼ੁਰੂਆਤ ਕਰਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਧ ਰਹੀ ਆਵਾਜਾਈ ਨੂੰ ਲੈ ਕੇ ਬਲਾਚੌਰ ਹਲਕੇ ਦੀਆਂ ਕੁਝ ਸਡ਼ਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਵਿਚ ਭੱਦੀ ਤੋਂ ਰੱਤੇਵਾਲ ਤੱਕ 8 ਕਿਲੋਮੀਟਰ ਸਡ਼ਕ ਜੋਕਿ ਪਹਿਲਾਂ 10 ਫੁੱਟ ਚੌਡ਼ੀ ਸੀ ਨੂੰ ਹੁਣ ਠੇਕੇਦਾਰ ਸੁਰਿੰਦਰਕੁਮਾਰ ਚੇਚੀ (ਚੇਚੀ ਕੰਸਟਰੱਕਸ਼ਨ ਕੰਪਨੀ) ਵਲੋਂ 3.80 ਲੱਖ ਰੁਪਏ ਦੀ ਲਾਗਤ ਨਾਲ 18 ਫੁੱਟ ਚੌਡ਼ੀ ਕੀਤੀ ਜਾ ਰਹੀ ਹੈ ਜਦਕਿ 6.30 ਕਰੋਡ਼ ਦੀ ਲਾਗਤ ਨਾਲ ਰਕੇਸ਼ ਕੁਮਾਰ ਠੇਕੇਦਾਰ ਜਲੰਧਰ ਵਾਲਿਆਂ ਦੁਆਰਾ ਭੱਦੀ ਤੋਂ ਸਿੰਘਪੁਰ ਸਡ਼ਕ ਨੂੰ 11 ਫੁੱਟ ਤੋਂ 18 ਫੁੱਟ ਚੌਡ਼ਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਲਾਚੌਰ-ਭੱਦੀ ਅਤੇ ਹਲਕੇ ਦੀਆਂ ਹੋਰ ਵੀ ਕੁਝ ਸਡ਼ਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਠੇਕੇਦਾਰ ਸੁਰਿੰਦਰ ਕੁਮਾਰ ਚੇਚੀ, ਠੇਕੇਦਾਰ ਮਹਿੰਦਰਪਾਲ ਚੇਚੀ, ਬਲਾਕ ਸੰਮਤੀ ਮੈਂਬਰਜ਼ ਰਾਜੂ ਬੂੰਗਡ਼ੀ, ਸੰਦੀਪ ਭਾਟੀਆ, ਜਸਵਿੰਦਰ ਕੁਮਾਰ ਵਿੱਕੀ, ਹੇਮੰਤ ਕੁਮਾਰ (ਸ਼ਾਂਗਾ) ਤੋਂ ਇਲਾਵਾ ਸੁਰਜੀਤ ਭਾਟੀਆ ਸਰਪੰਚ ਆਦੋਆਣਾ, ਹੀਰਾ ਖੇਪਡ਼ ਸਰਪੰਚ ਮਝੋਟ, ਹਰਮੇਸ਼ ਲਾਲ ਸਰਪੰਚ ਥਾਨਵਾਲਾ, ਜਥੇਦਾਰ ਮਲਕੀਤ ਸਿੰਘ ਸਰਪੰਚ ਧੌਲ, ਤਰਸੇਮ ਚੰਦਿਆਣੀ, ਰਜੇਸ਼ ਕੁਮਾਰ ਕੁਕੂ, ਧਨਪਤ ਰਾਏ, ਹਰਬੰਸ ਲਾਲ ਕਟਾਰੀਆ, ਗੁਰਬਖਸ਼ ਬੂੰਗਡ਼ੀ, ਬਿੰਦਰ ਕਲਾਰ, ਚੰਦਰ ਸ਼ੇਖਰ, ਡਾ. ਪ੍ਰੇਮ ਚੰਦ ਖਟਾਣਾ, ਸੋਹਣ ਲਾਲ ਨਾਨੋਵਾਲ, ਨੰਦ ਲਾਲ ਸਰਪੰਚ, ਭਜਨ ਲਾਲ ਸਰਪੰਚ ਰਾਜੂ ਮਾਜਰਾ ਆਦਿ ਮੁੱਖ ਰੂਪ ਵਿਚ ਮੌਜੂਦ ਸਨ।