ਖਾਲਸਾ ਕਾਲਜ ਵਿਖੇ ਕਰਵਾਏ ਗਏ ਅੰਤਰ ਸਕੂਲ ਮੁਕਾਬਲੇ

01/16/2019 9:23:36 AM

ਰੋਪੜ (ਦਲਜੀਤ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਵੱਲੋਂ ਕਾਲਜ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਅੰਤਰ ਸਕੂਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਨੂਰਪੁਰ ਬੇਦੀ ਅਤੇ ਨਾਲਾਗਡ਼੍ਹ ਦੇ ਖੇਤਰਾਂ ਨਾਲ ਸਬੰਧਤ ਲਗਭਗ 28 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦੇ ਜ਼ੋਹਰ ਦਿਖਾਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਵਿੱਚ ਛੁਪੇ ਹੁਨਰ ਨੂੰ ਬਾਹਰ ਕੱਢਦੇ ਹਨ, ਉੱਥੇ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਣ ਪ੍ਰਤੀਯੋਗਤਾ ’ਚ ਜਸਪ੍ਰੀਤ ਕੌਰ,ਦਿਲਪ੍ਰੀਤ ਸਿੰਘ, ਹਰਲੀਨ ਕੌਰ ਤੇ ਰਮਨਦੀਪ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਕਵਿਤਾ ਉਚਾਰਨ ’ਚ ਸਿਮਰਨਜੀਤ ਸਿੰਘ,ਆਰਤੀ ਅਤੇ ਨੰਦਨੀ ,ਹਰਸ਼ਪ੍ਰੀਤ ਅਤੇ ਅਨਮੌਲਪ੍ਰੀਤ ਤਰਤੀਬਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਮਾਡਲ ਮੇਕਿੰਗ ’ਚ ਇਸ਼ਰ ਪਹਿਲੇ , ਰਾਸ਼ੀ ਅਤੇ ਅਨਮੌਲ, ਤਨਿਸ਼ ਤੇ ਅਮਰਪ੍ਰੀਤ, ਗੁਰਪ੍ਰੀਤ ਸਿੰਘ ਅਤੇ ਵਿਵੇਕੇ ਦੂਜੇ , ਸੁਖਪ੍ਰੀਤ ਕੌਰ, ਤਨਵੀ ਅਤੇ ਆਂਚਲ, ਅਨਸ਼ਲ ਤੇ ਚਰਨਜੀਤ ਤੀਜੇ ਸਥਾਨ ’ਤੇ ਰਹੇ। ਸਲੋਗਨ ਲੇਖਣ ’ਚ ਦਿਲਪ੍ਰੀਤ ਕੌਰ ਪਹਿਲੇ , ਕਾਮਨਾ ਸ਼ਰਮਾ, ਮਨਜੋਤ ਅਤੇ ਪਾਰਵਤੀ ਦੂਜੇ ਤੇ ਕਰਨਵੀਰ, ਸੋਨੀਆ ਰਾਣਾ ਤੇ ਰੀਆ ਤੀਜੇ ਸਥਾਨ ’ਤੇ ਰਹੇ। ਪੋਸਟਰ ਮੇਕਿੰਗ ’ਚ ਚਸ਼ਿਮਾ ਪਹਿਲੇ , ਆਰਫ ਮੁਹੰਮਦ, ਅੰਕਿਤਾ ਸ਼ਰਮਾ ਤੇ ਰੀਆ ਦੂਜੇ ਸਥਾਨ ਤੇ ਅਤੇ ਇਸ ਤਰ੍ਹਾਂ ਪ੍ਰਿਆ, ਰਮਨਦੀਪ ਕੌਰ ਅਤੇ ਮਾਨਿਕ ਸ਼ਰਮਾ ਤੀਜੇ ਸਥਾਨ ਤੇ ਰਹੇ। ਲੋਕ ਗੀਤ ਅਤੇ ਸੋਲੋ ਗੀਤ ਮੁਕਾਬਲਿਆਂ ਵਿੱਚ ਕ੍ਰਮਵਾਰ ਸਿਮਰਨਜੀਤ ਸਿੰਘ ਅਤੇ ਅੰਮ੍ਰਿਤ ਪਹਿਲੇ , ਰੁਚੀ, ਰਜੀਆ, ਹਰਸ਼ਦੀਪ, ਅਦਿਤਿਆ, ਰਮਨਦੀਪ ਅਤੇ ਜਸਮੀਤ ਦੂਜੇ ਅਤੇ ਹਾਂ ਵੰਸ਼ਿਕਾ, ਗੁਰਪ੍ਰੀਤ, ਗੁਰਜੀਤ, ੳਨਿਤਾ, ਤਰਨਦੀਪ ਅਤੇ ਗੁਰਦੀਪ ਤੀਜੇ ਸਥਾਨ ’ਤੇ ਰਹੇ।