3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟੀਆਂ 4 ਔਰਤਾਂ

11/03/2018 6:56:24 PM

ਦਸੂਹਾ (ਝਾਵਰ)— ਸ਼ਨੀਵਾਰ ਦੁਪਹਿਰ ਬਾਅਦ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ 4 ਔਰਤਾਂ ਨੂੰ ਲੁੱਟ ਲਿਆ। ਮਿਲੀ ਜਾਣਕਾਰੀ ਅਨੁਸਾਰ ਸੱਸ-ਨੂੰਹ ਮਨਜੀਤ ਕੌਰ ਤੇ ਰੋਜ਼ੀ ਵਾਸੀ ਪੱਸੀ ਕੰਡੀ ਜਦੋਂ ਮੋਪੇਡ 'ਤੇ ਪਿੰਡ ਜਾ ਰਹੀਆਂ ਸਨ ਤਾਂ ਚੱਕ ਮਹਿਰਾ ਨਜ਼ਦੀਕ ਇਨ੍ਹਾਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਪਾਸੋਂ ਸੋਨੇ ਦੀ ਮੁੰਦਰੀ ਤੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। 

ਇਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਆਕੀਟੁੰਡਾ ਦੇ ਕੋਲ 2 ਹੋਰ ਸਕੂਟਰੀ ਸਵਾਰ ਦਰਾਣੀ-ਜਠਾਣੀ ਪਰਮਿੰਦਰ ਕੌਰ ਤੇ ਮਨਪ੍ਰੀਤ ਕੌਰ ਨੂੰ ਵੀ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਸੋਨੇ ਦੀ ਚੇਨ ਤੇ ਮੋਬਾਇਲ ਫੋਨ ਖੋਹ ਕੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਲੁਟੇਰਿਆਂ ਵਲੋਂ ਚਿੱਟੇ ਦਿਨ ਕੀਤੀਆਂ ਇਨ੍ਹਾਂ ਵਾਰਦਾਤਾਂ ਕਾਰਨ ਇਲਾਕੇ 'ਚ ਸਹਿਮ ਪਾਇਆ ਜਾ ਰਿਹਾ ਹੈ।