ਲੁੱਟਾਂ-ਖੋਹਾਂ ਕਰਨ ਵਾਲੇ 2 ਕਾਬੂ

11/20/2017 7:25:46 AM

ਤਰਨਤਾਰਨ, (ਰਾਜੂ)- ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਈ ਮੰਗਤ ਰਾਮ ਪੁੱਤਰ ਅਰਜਨ ਦਾਸ ਵਾਸੀ ਧੁੰਨ ਢਾਏ ਵਾਲਾ ਨੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਪਿੰਡ ਧੁੰਨਾ ਢਾਏ ਵਾਲਾ ਵਿਖੇ ਮੋੜ ਕਰਮੂਵਾਲਾ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਵਕਤ ਕਰੀਬ ਸ਼ਾਮ 4 ਵਜੇ 2 ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ ਨੇ ਮੇਰੇ ਕੋਲੋਂ ਉਂਗਲ 'ਚ ਪਾਈ ਸੋਨੇ ਦੀ ਮੁੰਦਰੀ, ਪਰਸ 'ਚੋਂ 2200 ਰੁਪਏ ਨਕਦ ਤੇ ਇਕ ਮੋਬਾਇਲ ਖੋਹ ਲੈ ਗਏ। 
ਮੇਰੇ ਵੱਲੋਂ ਰੌਲਾ ਪਾਉਣ 'ਤੇ ਮੇਰਾ ਭਰਾ ਰੂੜ ਕੁਮਾਰ ਤੇ ਗੁਰਜੀਤ ਸਿੰਘ ਪੁੱਤਰ ਮਿਲਖਾ ਸਿੰਘ ਮੈਂਬਰ ਪੰਚਾਇਤ ਵਾਸੀ ਧੁੰਨ ਢਾਏ ਵਾਲਾ ਜੋ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਲੇਟ ਵਿਰਸਾ ਸਿੰਘ ਬਹਿਕ ਦੇ ਬਾਹਰ ਵੱਲ ਖੜ੍ਹੇ ਸੀ, ਸੜਕ ਦੇ ਅੱਗੇ ਆ ਗਏ ਤੇ ਦੋਸ਼ੀ ਗੁਰਦਿਆਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਬੁਰਜ ਦੇਵਾ ਸਿੰਘ ਤੇ ਰਵਿੰਦਰਦੀਪ ਸਿੰਘ ਉਰਫ ਮੰਗਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬੁਰਜ ਸੇਵਾ ਸਿੰਘ ਨੂੰ ਘੇਰ ਲਿਆ ਅਤੇ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਦੋਸ਼ੀਆਂ ਖਿਲਾਫ ਜੁਰਮ 379-ਬੀ, 34 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।