ਸੜਕ ਹਾਦਸੇ ’ਚ ਪੱਟੀ ਦੇ ਏ.ਐੱਸ.ਆਈ.ਅੰਮ੍ਰਿਤਪਾਲ ਸਿੰਘ ਦੀ ਮੌਤ

Tuesday, Apr 27, 2021 - 10:08 AM (IST)

ਤਰਨਤਾਰਨ (ਵਿਜੇ,ਰਮਨ) - ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਐੱਸ.ਆਈ.ਅੰਮ੍ਰਿਤਪਾਲ ਸਿੰਘ ਮਾਈਨਿੰਗ ਦੀ ਡਿਊਟੀ ਸਬੰਧੀ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ।

ਪੜ੍ਹੋ ਇਹ ਵੀ ਖਬਰ - ਦੁਬਈ 'ਚ ਫਸੇ ਨੌਜਵਾਨਾਂ ਲਈ ਫਰਿਸ਼ਤਾ ਕਹੇ ਜਾਂਦੇ ‘ਡਾ.ਉਬਰਾਏ’ ਦਾ ਪੰਜਾਬੀਆਂ ਲਈ ਖ਼ਾਸ ਸੁਨੇਹਾ (ਵੀਡੀਓ)

ਗਸ਼ਤ ਕਰਦੇ ਸਮੇਂ ਜਦੋਂ ਉਹ ਮਾਹੀ ਪੈਲੇਸ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਤੇਜ਼ ਰਫ਼ਤਾਰ ਵਾਹਨ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਇਲਾਜ ਲਈ ਜਦੋਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਥਾਨਕ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਏ.ਐੱਸ.ਆਈ. ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ।

ਪੜ੍ਹੋ ਇਹ ਵੀ ਖਬਰ - ਕੁੱਖ ’ਚ ਪਲ ਰਹੀ ਧੀ ਨੂੰ ਮਾਰਨ ਤੋਂ ਪਤਨੀ ਨੇ ਕੀਤਾ ਇਨਕਾਰ, ਤਾਂ ਪਤੀ ਨੇ ਦੋਵਾਂ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

rajwinder kaur

This news is Content Editor rajwinder kaur