ਸੜਕ ਹਾਦਸਾ: ਮੋਟਰਸਾਈਕਲ ਸਵਾਰ ਪਿਤਾ ਤੇ ਮਾਸੂਮ ਬੱਚੀ ਦੀ ਮੌਤ

11/26/2018 8:35:23 PM

ਭਵਾਨੀਗੜ੍ਹ (ਵਿਕਾਸ)- ਬੀਤੀ ਸ਼ਾਮ ਭਵਾਨੀਗੜ੍ਹ-ਸੰਗਰੂਰ ਮੁੱਖ ਸੜਕ 'ਤੇ ਪਿੰਡ ਘਾਬਦਾਂ ਨੇੜੇ ਬੱਸ ਤੇ ਮੋਟਰਸਾਈਕਲ ਦਰਮਿਆਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਵਿਅਕਤੀ ਤੇ ਉਸਦੀ ਸੱਤ ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਸਬੰਧੀ ਹੌਲਦਾਰ ਬਿੱਕਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਏਐਲ ਫੈਕਟਰੀ ਦਾ ਮੁਲਾਜ਼ਮ ਪ੍ਰਵੀਨ ਕੁਮਾਰ ਵਾਸੀ ਪਿੰਡ ਕੁਰੈਲਾ (ਕਾਂਗੜਾ) ਹਾਲ ਆਬਾਦ ਆਈਏਐਲ ਫੈਕਟਰੀ ਐਤਵਾਰ ਸ਼ਾਮ ਕਰੀਬ 6 ਵਜੇ ਅਪਣੀ ਘਰਵਾਲੀ ਸਰੀਤਾ ਤੇ 7 ਸਾਲ ਦੀ ਬੱਚੀ ਸੀਆ ਨਾਲ ਸੰਗਰੂਰ ਸਾਈਡ ਤੋਂ ਮੋਟਰਸਾਈਕਲ ਰਾਹੀਂ ਆ ਰਿਹਾ ਸੀ ਤਾਂ ਪੀਜੀਆਈ ਤੇ ਆਈਏਐਲ ਫੈਕਟਰੀ ਵਿਚਕਾਰ ਮੁੱਖ ਸੜਕ 'ਤੇ ਬਣੇ ਕੱਟ ਕੋਲ ਪਿਛੋਂ ਆ ਰਹੀ ਇੱਕ ਨਿਜੀ ਕੰਪਨੀ ਦੀ ਬੱਸ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਪ੍ਰਵੀਨ ਕੁਮਾਰ ਉਸਦੀ ਪਤਨੀ ਸਰੀਤਾ ਤੇ ਬੱਚੀ ਸੀਆ ਨੂੰ ਗੰਭੀਰ ਸੱਟਾਂ ਲੱਗੀਆਂ। ਘਟਨਾ ਸਥਾਨ 'ਤੇ ਪਹੁੰਚੀ 108 ਐਂਬੂਲੈਂਸ ਰਾਹੀਂ ਮੌਕੇ ਤੋਂ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸੰਗਰੂਰ ਵਿਖੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਸੀਆ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸਦੇ ਮਾਂ-ਬਾਪ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਦੋਵਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਥੇ ਪ੍ਰਵੀਨ ਕੁਮਾਰ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਗੰਭੀਰ ਜ਼ਖ਼ਮੀ ਜੇਰੇ ਇਲਾਜ ਸਰੀਤਾ ਦੀ ਹਾਲਤ ਵੀ ਹਾਲੇ ਚਿੰਤਾਜਨਕ ਬਣੀ ਹੋਈ ਹੈ। ਓਧਰ, ਹਾਦਸੇ ਤੋਂ ਬਾਅਦ ਪੁਲਸ ਨੇ ਬੱਸ ਨੂੰ ਕਬਜ਼ੇ 'ਚ ਲੈ ਕੇ ਫ਼ਰਾਰ ਹੋਏ ਬੱਸ ਦੇ ਡਰਾਈਵਰ ਹਰਪਾਲ ਸਿੰਘ ਵਾਸੀ ਪਟਿਆਲਾ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Sunny Mehra

This news is Content Editor Sunny Mehra