ਸਾਹਨੇਵਾਲ : ਦਰਦਨਾਕ ਸੜਕ ਹਾਦਸੇ ਦੌਰਾਨ ਔਰਤ ਸਮੇਤ 3 ਦੀ ਮੌਤ (ਤਸਵੀਰਾਂ)

07/28/2017 11:23:47 AM

ਲੁਧਿਆਣਾ (ਜਗਰੂਪ) — ਦਿੱਲੀ ਹਾਈਵੇ 'ਤੇ ਪਿੰਡ ਜੁਗਿਆਨਾ ਨੇੜੇ ਬਸ ਦਾ ਇੰਤਜ਼ਾਰ ਕਰ ਰਹੇ ਲੋਕਾਂ 'ਤੇ ਇਕ ਤੇਜ਼ ਰਫਤਾਰ ਕਾਰ ਆ ਚੜੀ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਇਕ ਔਰਤ ਵੀ ਸ਼ਾਮਲ ਹੈ।

ਸੂਚਨਾ ਮੁਤਾਬਕ ਦਿੱਲੀ ਨੈਸ਼ਨਲ ਹਾਈਵੇਅ 'ਤੇ ਬਸ 'ਚ ਸਵਾਰ ਹੋਣ ਲਈ ਕੁਝ ਲੋਕ ਸੜਕ ਕਿਨਾਰੇ ਖੜੇ ਸਨ ਤੇ ਔਰਤ ਅਤੇ 2 ਹੋਰ ਲੋਕ ਸੜਕ ਕਰਾਸ ਕਰਨ ਦੀ ਤਾਕ 'ਚ ਸਨ। ਇਸੇ ਦੌਰਾਨ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਲੋਕਾਂ 'ਤੇ ਹੀ ਆ ਚੜੀ। ਕਾਰ ਚਾਲਕ ਮੌਕੇ 'ਤੇ ਫਰਾਰ ਹੋਣ 'ਚ ਕਾਮਯਾਬ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਤੇ ਕਾਰ ਨੂੰ ਕਬਜ਼ੇ 'ਚ ਲੈ ਲਿਆ। ਫਿਲਹਾਲ ਤਿੰਨਾਂ ਦੀਆਂ ਲਾਸ਼ਾਂ  ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਕਾਰ ਮਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ।