3 ਵੱਖ-ਵੱਖ ਸੜਕ ਹਾਦਸਿਆਂ ਦੌਰਾਨ 6 ਵਿਅਕਤੀ ਗੰਭੀਰ ਜ਼ਖਮੀ

01/25/2021 2:53:45 PM

ਨਾਭਾ (ਜੈਨ) : ਪਿਛਲੇ 24 ਘੰਟਿਆਂ ਦੌਰਾਨ ਇੱਥੇ ਤਿੰਨ ਵੱਖ-ਵੱਖ ਸੜਕ ਹਾਦਸਿਆਂ 'ਚ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਪੱਪੂ ਪੁੱਤਰ ਬਚਨ ਸਿੰਘ ਵਾਸੀ ਪਿੰਡ ਮੈਹਸ ਆਪਣੇ ਦੋਸਤ ਭਰਪੂਰ ਸਿਘ ਪੁੱਤਰ ਜੰਗ ਸਿੰਘ ਨਾਲ ਉਸ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਜਾ ਰਿਹਾ ਸੀ ਕਿ ਇਕ ਹੋਰ ਮੋਟਰਸਾਈਕਲ ਨੇ ਤੇਜ਼ ਰਫ਼ਤਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਪੱਪੂ ਗੰਭੀਰ ਜ਼ਖਮੀ ਹੋ ਗਿਆ।

ਥਾਣਾ ਸਦਰ ਪੁਲਸ ਨੇ ਲਾਪਰਵਾਹੀ ਨਾਲ ਮੋਟਰਸਾਈਕਲ ਚਲਾਉਣ ਵਾਲੇ ਦੋਸ਼ੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਮੋਟਰਸਾਈਕਲ ਕਬਜ਼ੇ 'ਚ ਲੈ ਲਿਆ, ਜਦੋਂ ਕਿ ਜ਼ਖਮੀ ਹੋਏ ਪੱਪੂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੂਜੇ ਹਾਦਸੇ 'ਚ ਐਕਟਿਵਾ ਸਵਾਰ 2 ਵਿਦਿਆਰਥੀ ਰੇਲਵੇ ਰੋਡ ’ਤੇ ਫੱਟੜ ਹੋ ਗਏ, ਜਿਨ੍ਹਾਂ ਦੀ ਪਛਾਣ ਸੰਦੀਪ ਸਿੰਗਲਾ ਤੇ ਰਮੇਸ਼ ਕੁਮਾਰ ਵੱਜੋਂ ਹੋਈ। ਇੰਝ ਹੀ ਰਾਧਾ ਸਵਾਮੀ ਸਤਿਸੰਗ ਰੋਡ ’ਤੇ ਵਾਪਰੇ ਹਾਦਸੇ 'ਚ ਧੁੰਦ ਕਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਬਲਬੀਰ ਸਿੰਘ, ਹਰਜਿੰਦਰ ਤੇ ਗੋਲੀ ਉਸ ਸਮੇਂ ਫੱਟੜ ਹੋ ਗਏ, ਜਦੋਂ ਉਨ੍ਹਾਂ ਦਾ ਮੋਟਰਸਾਈਕਲ ਪੁਲੀ ਨਾਲ ਟਕਰਾ ਗਿਆ।

Babita

This news is Content Editor Babita