ਟਿੱਪਰ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਇਕ ਦੀ ਮੌਤ

12/02/2020 1:25:41 AM

ਹੁਸ਼ਿਆਰਪੁਰ,(ਰਾਕੇਸ਼)-ਹੁਸ਼ਿਆਰਪੁਰ-ਹਰਿਆਣਾ ਮਾਰਗ 'ਤੇ ਸਥਿਤ ਪਿੰਡ ਕੱਕੋਂ ਦੇ ਕਰੀਬ ਟਿੱਪਰ ਵੱਲੋਂ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰੇ ਜਾਣ ਕਾਰਣ ਇਕ ਬੀਬੀ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਵਿੱਕੀ ਪੁੱਤਰ ਬਾਲਕ ਰਾਮ ਨਿਵਾਸੀ ਪਿੰਡ ਜਨੌੜੀ ਨੇ ਦੱਸਿਆ ਕਿ ਉਹ ਪਤੀ-ਪਤਨੀ ਹੁਸ਼ਿਆਰਪੁਰ ਵੱਲ ਜਾ ਰਹੇ ਸਨ ਕਿ ਜਿਵੇਂ ਹੀ ਉਹ ਪਿੰਡ ਕੱਕੋਂ ਦੇ ਕਰੀਬ ਪੁੱਜੇ ਤਾਂ ਪਿੱਛਿਓਂ ਆ ਰਹੇ ਟਿੱਪਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਣ ਉਸ ਦੀ ਪਤਨੀ ਲਕਸ਼ਮੀ ਟਿੱਪਰ ਦੇ ਹੇਠਾਂ ਆ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਮ੍ਰਿਤਕਾ ਦੇ ਪਰਿਵਾਰ ਵਾਲੇ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

Deepak Kumar

This news is Content Editor Deepak Kumar