...ਤੇ ਹੁਣ ਰਿਸ਼ੀ ਕਪੂਰ ਨੇ ਵੀ ਕੀਤੀ ਭਗਵੰਤ ਮਾਨ ''ਤੇ ਟਿੱਪਣੀ

07/23/2016 12:37:00 PM

ਜਲੰਧਰ : ਆਮ ਆਦਮੀ ਪਾਰਟੀ ਦੇ ਬਾਗੀ ਹੋਏ ਆਗੂ ਹਰਿੰਦਰ ਸਿੰਘ ਖਾਲਸਾ ਵਲੋਂ ਸੰਸਦ ਵਿਚ ਸੀਟ ਬਦਲਣ ਅਤੇ ਭਗਵੰਤ ਮਾਨ ਕੋਲੋਂ ਸ਼ਰਾਬ ਦੀ ਬਦਬੂ ਆਉਣ ਵਾਲੇ ਬਿਆਨ ''ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਨੇ ਮਜ਼ਾਕੀਆ ਲਹਿਜ਼ੇ ''ਚ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਦਰਅਸਲ ਰਿਸ਼ੀ ਕਪੂਰ ਨੇ ਆਪਣੇ ਟਵਿੱਟਰ ਪੇਜ ''ਤੇ
ਖਾਲਸਾ ਦੇ ਬਿਆਨ ''ਤੇ ਮਖੌਲ ਕਰਦਿਆਂ ਲਿਖਿਆ ਹੈ ਕਿ ''ਓਏ ਸ਼ਾਬਾਸ਼-ਏ-ਬਾਦਸ਼ਾਹੋ। ਰਾਤ ਦੀ ਮੇਹਰਬਾਨੀ ਹੈ, ਸਵੇਰ ਉਤਰੀ ਨਹੀਂ। ਸਾਡਾ ਕੀ ਕਸੂਰ? ਸੋਚਣ ਦੀ ਗੱਲ ਹੈ।
ਦੱਸਣਯੋਗ ਹੈ ਕਿ ਵਿਵਾਦਾਂ ਨਾਲ ਚੋਲੀ ਦਾਮਨ ਦਾ ਸਾਥ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਸੰਸਦ ਦੀ ਲਾਈਵ ਵੀਡੀਓ ਪਾ ਕੇ ਚਰਚਾ ਵਿਚ ਆ ਗਏ ਹਨ। ਭਾਵੇਂ ਉਨ੍ਹਾਂ ਨੇ ਸੰਸਦ ਦੀ ਵੀਡੀਓ ਪਾਉਣ ਦੀ ਬਿਨਾ ਸ਼ਰਤ ਮੁਆਫੀ ਮੰਗ ਲਈ ਹੈ ਅਤੇ ਵੀਡੀਓ ਵੀ ਆਪਣੇ ਪੇਜ ਤੋਂ ਹਟਾ ਲਈ ਹੈ ਪਰ ਫਿਰ ਵੀ ਉਨ੍ਹਾਂ ''ਤੇ ਟਿੱਪਣੀਆਂ ਜਾਰੀ ਹਨ। ਇਕ ਤੋਂ ਬਾਅਦ ਇਕ ਵਿਵਾਦਾਂ ''ਚ ਘਿਰੇ ਭਗਵੰਤ ਮਾਨ ਦੀਆਂ ਫਿਲਹਾਲ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ।

Gurminder Singh

This news is Content Editor Gurminder Singh