ਲੁਧਿਆਣਾ ਦੇ ਰਿੰਕਲ ਕਤਲਕਾਂਡ ਮਾਮਲੇ ਵਿਚ ਜਲੰਧਰ ਦੇ ਤਿੰਨ ਸੁਪਾਰੀ ਕਿਲਰ ਗ੍ਰਿਫਤਾਰ

09/12/2018 6:38:52 PM

ਜਲੰਧਰ\ਲੁਧਿਆਣਾ (ਮ੍ਰਿਦੂਲ) : ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਲੁਧਿਆਣਾ ਦੇ ਰਿੰਕਲ ਕਤਲਕਾਂਡ ਮਾਮਲੇ ਵਿਚ ਤਿੰਨ ਸੁਪਾਰੀ ਕਿਲਰ ਗ੍ਰਿਫਤਾਰ ਕੀਤੇ ਹਨ। ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਕਤਲ ਕਾਂਡ ਵਿਚ ਵਰਤੀ ਗਈ ਪੋਲੋ ਕਾਰ ਸਮੇਤ ਪਿਸਤੌਲ, ਕਾਰਤੂਸ ਅਤੇ ਦੋ ਹੋਰ ਕਾਰਾਂ ਬਰਾਮਦ ਕੀਤੀਆਂ ਹਨ। 

ਵਾਰਦਾਤ ਵਿਚ ਸ਼ਾਮਲ ਦੋਸ਼ੀ ਦੋਆਬਾ ਦੇ ਸ਼ੇਰੂ ਗਰੁੱਪ ਨਾਲ ਸੰਬੰਧਤ ਹਨ, ਜਿਨ੍ਹਾਂ ਵਿਚ ਗੁਰਮੀਤ ਸਿੰਘ ਉਰਫ ਬੁੱਧੂ ਵਾਸੀ ਲੋਹਾਰਾਂ ਜਲੰਧਰ, ਮਨਮੀਤ ਸਿੰਘ ਉਰਫ ਮਨੀ ਫਲੋਹਾ ਵਾਸੀ ਲੋਹਾਰਾਂ ਜਲੰਧਰ ਅਤੇ ਭੁਪਿੰਦਰ ਸਿੰਘ ਜੰਡੌਰ ਵਾਸੀ ਜੰਡੌਰ ਹੁਸ਼ਿਆਰਪੁਰ ਸ਼ਾਮਲ ਹਨ। ਇਸ ਦੀ ਪੁਸ਼ਟੀ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਅਸਿਸਟੈਂਟ ਇੰਸਪੈਕਟਰ ਜਨਰਲ ਐੱਚ. ਪੀ. ਐੱਸ. ਖੱਖ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ ਹੈ।