ਰੀਧਿਮਾ ਨੂੰ ਮਰਦਿਆਂ ਵੇਖਣ ਲਈ ਮੁਲਜ਼ਮਾਂ ਨੇ ਲਗਾਇਆ ਸੀ ਖੁਫੀਆ ਕੈਮਰਾ! (ਵੀਡੀਓ)

10/23/2016 11:03:30 PM

ਲੁਧਿਆਣਾ— ਰੀਧਿਮਾ ਮਰਡਰ ਕੇਸ ''ਚ ਭਾਵੇਂ ਪੁਲਸ ਵਲੋਂ ਕੋਈ ਫੁਰਤੀ ਨਹੀਂ ਵਰਤੀ ਜਾ ਰਹੀ ਪਰ ਮ੍ਰਿਤਕਾ ਦੇ ਘਰਵਾਲਿਆਂ ਦੇ ਹੱਥ ਇਕ ਹੋਰ ਮਹੱਤਵਪੂਰਨ ਵੀਡੀਓ ਲੱਗੀ ਹੈ। ਤੁਸੀਂ ਜਾਣ ਕੇ ਹੈਰਾਨ ਹੋਵੇਗੇ ਕਿ ਇਹ ਵੀਡਿਓ ਘਰ ਦੇ ਬਾਹਰੋਂ ਨਹੀਂ, ਸਗੋਂ ਰੀਧਿਮਾ ਦੇ ਕਮਰੇ ''ਚ ਲੱਗੇ ਇਕ ਖੁਫੀਆ ਕੈਮਰੇ ਤੋਂ ਬਰਾਮਦ ਹੋਈ ਹੈ। ਦਰਅਸਲ ਕੁਝ ਦਿਨ ਪਹਿਲਾਂ ਮ੍ਰਿਤਕਾ ਦੇ ਪਰਿਵਾਰ ਵਲੋਂ ਰੀਧਿਮਾ ਦੇ ਕਮਰੇ ਦੀ ਸਫਾਈ ਕਰਵਾ ਜਾ ਰਹੀ ਸੀ।
ਇਸ ਦੌਰਾਨ ਉਸ ਦੇ ਬੈੱਡ ਦੇ ਸਾਹਮਣੇ ਪਏ ਟੀ. ਵੀ. ਦਰਾਜ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਸਾਰਿਆਂ ਦੇ ਹੋਸ਼ ਉਡ ਗਏ। ਉਸ ਦਰਾਜ ''ਚ ਇਕ ਖੁਫੀਆ ਕੈਮਰਾ ਲਗਾਇਆ ਗਿਆ ਸੀ। ਪਰਿਵਾਰ ਨੇ ਜਦੋਂ ਇਸ ਨੂੰ ਖੰਗਾਲਿਆ ਤਾਂ ਵਰੁਣ ਖੁਰਾਣਾ ਨਾਂ ਦਾ ਇਕ ਨੌਜਵਾਨ ਇਸ ਫੂਟੇਜ ''ਚ ਨਜ਼ਰ ਆਇਆ।