ਮੋਟਰ ਵਾਲੇ ਕੋਠੇ ਤੋਂ ਡਿੱਗਣ ਕਾਰਨ ਸੇਵਾ-ਮੁਕਤ ਅਧਿਆਪਕ ਦੀ ਮੌਤ

05/18/2023 7:11:28 PM

ਸ਼ੇਰਪੁਰ (ਅਨੀਸ਼)-ਪਿੰਡ ਅਲੀਪੁਰ ਖਾਲਸਾ ਵਿਖੇ ਸੇਵਾ-ਮੁਕਤ ਅਧਿਆਪਕ ਚਰਨਜੀਤ ਸਿੰਘ (62) ਪੁੱਤਰ ਕਰਤਾਰ ਸਿੰਘ ਵਾਸੀ ਅਲੀਪੁਰ ਖਾਲਸਾ ਦੇ ਮੋਟਰ ਵਾਲੇ ਕੋਠੇ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਰਨਜੀਤ ਸਿੰਘ ਮੋਟਰ ਵਾਲੇ ਕੋਠੇ ’ਤੇ ਸੁੱਤਾ ਪਿਆ ਸੀ।

 ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਦਿੱਤੇ ਇਹ ਹੁਕਮ

ਹਨੇਰੀ ਆਉਣ ਮਗਰੋਂ ਜਾਮਣ ਦੇ ਦਰੱਖਤ ਦਾ ਡਾਣਾ ਟੁੱਟਣ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਕੇ ਕੋਠੇ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਚਰਨਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਛੁੱਟੀਆਂ ’ਚ ਨਾਨਾ-ਨਾਨੀ ਦੇ ਘਰ ਜਾਣ ਦਾ ਰੁਝਾਨ ਘਟਿਆ, ਵਰਚੁਅਲ ਪਾਰਕਾਂ ’ਚ ਵਧੀ ਦਿਲਚਸਪੀ

 

Manoj

This news is Content Editor Manoj