ਰਿਟਾਇਰਡ ਥਾਣੇਦਾਰ ਨੂੰ ਜ਼ਖਮੀ ਕਰਨ ਦੇ ਦੋਸ਼ ’ਚ ਕੇਸ ਦਰਜ

07/13/2018 3:49:34 AM

ਖਡੂਰ ਸਾਹਿਬ,   (ਖਹਿਰਾ)-  ਪਿੰਡ ਵੈਰੋਵਾਲ ਬਾਵਿਆਂ ਦੇ ਵਸਨੀਕ ਇਕ ਰਿਟਾਇਰਡ ਥਾਣੇਦਾਰ ਨੂੰ ਗੰਭੀਰ ਸੱਟਾਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ’ਚ ਪਿੰਡ ਦੇ ਸਰਪੰਚ ਨੂੰ ਦੋਸ਼ੀ ਮੰਨਦੇ ਹੋਏ ਥਾਣਾ  ਵੈਰੋਵਾਲ  ਦੀ ਪੁਲਸ ਨੇ ਸਰਪੰਚ ਅਤੇ ਉਸਦੇ ਸਾਥੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਰਿਟਾਇਰਡ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਦੇ ਲੋਕਾਂ  ਲਈ ਭਲਾਈ ਦੇ ਕਾਰਜ ਕਰਦਾ ਆ ਰਿਹਾ ਹਾਂ, ਜਿਸ ਕਾਰਨ ਮੇਰੇ ਨਾਲ ਪਿੰਡ ਦੇ ਕਾਫੀ ਗਰੀਬ ਲੋਕ ਜੁਡ਼ੇ ਹੋਏ ਹਨ, ਜਿਸ ਨੂੰ ਉਕਤ ਵਿਅਕਤੀ ਬਰਦਾਸ਼ਤ ਨਹੀਂ ਕਰਦਾ ਸੀ। ਇਸੇ ਰੰਜ਼ਿਸ ਤਹਿਤ ਮੁਲਜ਼ਮ ਨੇ ਬੀਤੇ ਦਿਨੀਂ ਆਪਣੇ ਨਾਲ 5-7 ਸਾਥੀਅਾਂ  ਨਾਲ  ਮੇਰੇ ਉਪਰ ਜਾਨਲੇਵਾ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਮੈਨੂੰ ਸਰਕਾਰੀ ਹਸਪਤਾਲ ਖਡੂਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। 
 ਇਸ ਸਬੰਧੀ ਥਾਣਾ ਵੈਰੋਵਾਲ ਮੁਖੀ ਨੇ ਦੱਸਿਆ ਕਿ ਪੀਡ਼ਤ ਦੇ ਬਿਆਨਾਂ ਦੇ ਆਧਾਰ ’ਤੇ ਸਰਪੰਚ ਗੁਰਜੀਤ ਸਿੰਘ, ਰਣਜੀਤ ਸਿੰਘ ਉਰਫ ਸੋਨੂੰ, ਨਿਰਵੈਲ ਸਿੰਘ, ਗੁਰਤੇਜਪਾਲ ਸਿੰਘ, ਪ੍ਰਗਟ ਸਿੰਘ ਵਾਸੀਆਨ ਵੈਰੋਵਾਲ ਅਤੇ 2-3 ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।