ਪੰਜਾਬ ਭਾਜਪਾ ਦੇ ਜਥੇਬੰਧਕ ਢਾਂਚੇ ਦਾ ਪੁਨਰਗਠਨ ਲਟਕਿਆ, ਵੱਡੇ ਹਿੰਦੂ ਚਿਹਰੇ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

11/04/2022 3:05:06 PM

ਚੰਡੀਗੜ੍ਹ— ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ਵਿਚ ਫੇਰਬਦਲ ਦੀਆਂ ਚਰਚਾਵਾਂ ’ਤੇ ਫਿਲਹਾਲ ਵਿਰਾਮ ਲੱਗਾ ਹੋਇਆ ਹੈ। ਕੇਂਦਰੀ ਪਾਰਟੀ ਦੇ ਸੂਤਰਾਂ ਮੁਤਾਬਕ ਪਾਰਟੀ ਨੇ ਪੰਜਾਬ ਵਿਚਲੇ ਜਥੇਬੰਦਕ ਢਾਂਚੇ ’ਚ ਫੇਰਬਦਲ ਫਿਲਹਾਲ ਲਟਕ ਗਿਆ ਹੈ।  ਸੂਤਰਾਂ ਮੁਤਾਬਕ ਭਾਜਪਾ ਹਾਈਕਮਾਨ ਸੂਬੇ ਵਿਚਲੇ ਵੋਟ ਬੈਂਕ ਦੇ ਜੋੜ-ਤੋੜ ਨੂੰ ਵੇਖ ਕੇ ਹੀ ਪੰਜਾਬ ਭਾਜਪਾ ਦੀ ਪ੍ਰਧਾਨਗੀ ਦਾ ਐਲਾਨ ਕਰਨਾ ਚਾਹੰੁਦੀ ਹੈ। ਇਸ ਸਬੰਧੀ ਭਾਜਪਾ ਹਾਈਕਮਾਨ ਵੱਲੋਂ ਕਈ ਕੇਂਦਰੀ ਲੀਡਰਾਂ ਦੀ ਡਿਊਟੀ ਵੀ ਲਗਾਈ ਗਈ ਹੈ, ਜਿਨ੍ਹਾਂ ਵੱਲੋਂ ਆਪਣੀ ਸਲਾਹ ਕੇਂਦਰੀ ਲੀਡਰਸ਼ਿਪ ਨੂੰ ਦੇ ਵੀ ਦਿੱਤੀ ਗਈ, ਦੱਸੀ ਜਾ ਰਹੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਮਗਰੋੋਂ ਹੀ ਪੰਜਾਬ ਭਾਜਪਾ ’ਚ ਫੇਰਬਦਲ ਨੂੰ ਲੈ ਕੇ ਆਪਣਾ ਫ਼ੈਸਲਾ ਲਵੇਗੀ। 

ਦੱਸਿਆ ਜਾ ਰਿਹਾ ਹੈ ਪਾਰਟੀ ਹਾਈਕਮਾਨ ਕਿਸੇ ਵੱਡੇ ਹਿੰਦੂ ਚਿਹਰੇ ’ਤੇ ਵੀ ਦਾਅ ਖੇਡਣਾ ਚਾਹੁੰਦੀ ਹੈ। ਹਾਲਾਂਕਿ ਪਾਰਟੀ ਸੂਤਰਾਂ ਮੁਤਾਬਕ ਪੰਜਾਬ ਭਾਜਪਾ ਦੀ ਪ੍ਰਧਾਨਗੀ ਲਈ ਪੰਜਾਬ ਵਿਚਲੇ ਕਈ ਨੇਤਾ ਕੇਂਦਰੀ ਅਕਾਵਾਂ ਦੇ ਜ਼ਰੀਏ ਜੋੜ-ਤੋੜ ਲਾਉਣ ਦੀ ਕੋਸ਼ਿਸ਼ ’ਚ ਹਨ ਪਰ ਸੂਤਰ ਇਹ ਵੀ ਦੱਸਦੇ ਹਨ ਕਿ ਕੇਂਦਰੀ ਲੀਡਰਸ਼ਿਪ ਕਾਹਲੀ ’ਚ ਕੋਈ ਗਲਤ ਫ਼ੈਸਲਾ ਨਹੀਂ ਲੈਣਾ ਚਾਹੁੰਦੀ ਹੈ ਅਤੇ ਇਹ ਫ਼ੈਸਲਾ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਹੀ ਲਿਆ ਜਾਵੇਗਾ। ਕੇਂਦਰੀ ਲੀਡਰਸ਼ਿਪ ਕਾਬਲੀਅਤ ਅਤੇ ਤਜ਼ਰਬੇ ਦੇ ਆਧਾਰ ’ਤੇ ਹੀ ਕਿਸੇ ਨੇਤਾ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇਣ ਦੇ ਹੱਕ ’ਚ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਭੁਲੱਥ ਵਿਖੇ ਛੱਪੜ ਨੇੜਿਓਂ ਮਿਲਿਆ ਬੱਚੇ ਦਾ ਭਰੂਣ

ਸੁਨੀਲ ਜਾਖੜ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ 
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ ਅਤੇ ਫਿਲਹਾਲ ਸੁਨੀਲ ਜਾਖੜ ਤੋਂ ਵੱਡਾ ਹਿੰਦੂ ਚਿਹਰਾ ਭਾਜਪਾ ’ਚ ਨਜ਼ਰ ਨਹੀਂ ਆ ਰਿਹਾ ਹੈ, ਜਿਸ ਦੇ ਚਲਦਿਆਂ ਸੰਭਾਵਨਾ ਜਤਾਈ ਜਾ ਸਕਦੀ ਹੈ ਕਿ ਪੰਜਾਬ ਭਾਜਪਾ ਦੀ ਜ਼ਿੰਮੇਵਾਰੀ ਸੁਨੀਲ ਜਾਖੜ ਨੂੰ ਦਿੱਤੀ ਜਾ ਸਕਦੀ ਹੈ। ਇਸ ਦਾ ਵੱਡਾ ਕਾਰਨ ਜਾਖੜ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਤਾ ਤੋਂ ਇਲਾਵਾ ਉਨ੍ਹਾਂ ਕੋਲ ਸਿਆਸਤ ਦਾ ਵੱਡਾ ਤਜ਼ਰਬਾ ਵੀ ਮੰਨਿਆ ਜਾ ਰਿਹਾ ਹੈ।

ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ, ਉਨ੍ਹਾਂ ਨੂੰ ਵੀ ਪੰਜਾਬ ਭਾਜਪਾ ਦੀ ਜ਼ਿੰਮੇਵਾਰੀ ਦੇਣ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਸੀ ਪਰ ਪਾਰਟੀ ਦੇ ਸੂਤਰਾਂ ਮੁਤਾਬਕ ਕੇਂਦਰੀ ਲੀਡਰਸ਼ਿਪ ਅਜਿਗੇ ਕਿਸੇ ਸਿਆਸਤਦਾਨ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ, ਜਿਸ ਦਾ ਪੰਜਾਬ ਵਿਚਲੀ ਸਿਆਸਤ ’ਚ ਵੱਡਾ ਤਜ਼ਰਬਾ ਹੋਵੇ। 

ਇਹ ਵੀ ਪੜ੍ਹੋ :  ਹਾਈਕਮਾਨ ਦੇ ਐਕਸ਼ਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕੀਤੇ ਵੱਡੇ ਖ਼ੁਲਾਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri