ਜਲੰਧਰ : ਰਿਲਾਇੰਸ ਮਾਲ ''ਚ ਵਿਕ ਰਹੀਆਂ ਉੱਲੀ ਲੱਗੀਆਂ ਸਬਜੀਆਂ, ਹੰਗਾਮਾ

05/02/2018 7:46:49 PM

ਜਲੰਧਰ (ਕਰਨ ਪਾਠਕ): ਨਕੋਦਰ ਚੌਕ ਦੇ ਨਜ਼ਦੀਕ ਸਥਿਤ ਰਿਲਾਇੰਸ ਫਰੈੱਸ਼ ਮਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਗਾਹਕ ਉਥੇ ਸਬਜੀ ਲੈਣ ਆਇਆ ਅਤੇ ਉੱਲੀ ਲੱਗੀਆਂ ਸਬਜੀਆਂ ਦੇਖ ਉਹ ਹੈਰਾਨ ਰਹਿ ਗਿਆ। ਗਾਹਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਮਾਲ ਵਿਚ ਸਬਜੀ ਖਰੀਦਣ ਆਇਆ ਸੀ ਜਦੋਂ ਉਸ ਨੇ ਸਬਜੀਆਂ ਚੁੱਕੀਆਂ ਤਾਂ ਸਬਜੀਆਂ ਨੂੰ ਉੱਲੀ ਲੱਗੀ ਹੋਈ ਸੀ। 

ਇਸ ਬਾਰੇ ਜਦੋਂ ਸਟਾਫ ਨਾਲ ਗੱਲਬਾਤ ਕੀਤੀ ਤਾਂ ਉਹ ਉਲਟਾ ਉਸ ਨੂੰ ਬੋਲਣ ਲੱਗ ਗਏ। ਫਿਰ ਜਦੋਂ ਇਸ ਗੱਲ 'ਤੇ ਹੰਗਾਮਾ ਹੋ ਗਿਆ ਤਾਂ ਮਾਲ ਦਾ ਸਟਾਫ ਮੁਆਫੀਆਂ ਮੰਗਣ ਲੱਗ ਪਿਆ। ਅੰਮ੍ਰਿਤਪਾਲ ਨੇ ਇਸ ਬਾਬਤ ਸਿਹਤ ਵਿਭਾਗ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਹੈ ਜਦਕਿ ਰਿਲਾਇੰਸ ਮਾਲ ਦੇ ਸਟਾਫ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।