ਅੱਜ ਬੰਦ ਹੋਣ ਵਾਲੀ ਹੈ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ! ਪੜ੍ਹੋ ਪੂਰੀ ਖ਼ਬਰ

10/27/2023 10:55:22 AM

ਚੰਡੀਗੜ੍ਹ (ਰਜਿੰਦਰ) : ਸ਼ਹਿਰ 'ਚ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਇਕ ਵਾਰ ਫਿਰ ਬੰਦ ਹੋਣ ਜਾ ਰਹੀ ਹੈ ਕਿਉਂਕਿ ਇਲੈਕਟ੍ਰਿਕ ਵਾਹਨ (ਈ. ਵੀ.) ਪਾਲਿਸੀ ਤਹਿਤ ਸ਼ੁੱਕਰਵਾਰ ਤੋਂ ਸਿਰਫ਼ 226 ਪੈਟਰੋਲ ਦੋਪਹੀਆ ਵਾਹਨਾਂ ਦਾ ਕੋਟਾ ਬਾਕੀ ਰਹਿ ਗਿਆ ਹੈ। ਤਿਉਹਾਰਾਂ ਦੇ ਸੀਜ਼ਨ ਕਾਰਨ ਸ਼ਹਿਰ 'ਚ ਵਾਹਨਾਂ ਦੀ ਤੇਜ਼ੀ ਨਾਲ ਵਿਕਰੀ ਹੋ ਰਹੀ ਹੈ। ਇਹੀ ਕਾਰਨ ਹੈ ਕਿ ਰਾਹਤ ਦੇਣ ਦੇ ਬਾਵਜੂਦ ਇਹ ਕੋਟਾ ਖ਼ਤਮ ਹੋਣ ਵਾਲਾ ਹੈ। ਈ. ਵੀ. ਨੀਤੀ ਲਾਗੂ ਹੋਣ ਤੋਂ ਬਾਅਦ 2 ਵਾਰ ਪੈਟਰੋਲ ਬਾਈਕ ਦੀ ਰਜਿਸਟ੍ਰੇਸ਼ਨ ਬੰਦ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਜਾਨ ਲੈਣ ਲੱਗੀ ਇਹ ਬੀਮਾਰੀ, ਹਰ ਪਾਸੇ ਮਚੀ ਹਾਹਾਕਾਰ

ਪ੍ਰਸ਼ਾਸਨ ਨੇ 18 ਅਕਤੂਬਰ ਨੂੰ ਰਾਹਤ ਦਿੰਦਿਆਂ 1609 ਬਾਈਕ ਦੀ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਰੋਜ਼ਾਨਾ 200 ਤੋਂ 250 ਬਾਈਕ ਰਜਿਸਟਰਡ ਹੋਈਆਂ ਹਨ। ਈ. ਵੀ. ਨੀਤੀ ਦੇ ਇਸ ਸਾਲ ਦੇ ਟੀਚੇ ਤਹਿਤ ਹੁਣ ਸਿਰਫ਼ 226 ਪੈਟਰੋਲ ਦੋਪਹੀਆ ਵਾਹਨ ਹੀ ਰਜਿਸਟਰਡ ਹੋ ਸਕਦੇ ਹਨ। ਹੁਣ ਤੀਜੀ ਵਾਰ ਕੋਟਾ ਵਧਾਇਆ ਜਾਵੇਗਾ ਜਾਂ ਨਹੀਂ, ਇਸ ਸਬੰਧੀ ਪ੍ਰਸ਼ਾਸਨ ਦੇ ਅਧਿਕਾਰੀ ਕੁੱਝ ਵੀ ਕਹਿਣ ਲਈ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ : ਪੰਜਾਬ ਦਾ ਇਕ ਹੋਰ ਮੰਤਰੀ ਚੜ੍ਹੇਗਾ ਘੋੜੀ, ਵਿਆਹ ਦੇ ਕਾਰਡ ਨਾਲ ਪਹਿਲੀ ਖੂਬਸੂਰਤ ਤਸਵੀਰ ਆਈ ਸਾਹਮਣੇ (ਵੀਡੀਓ)

ਯੂ. ਟੀ. ਪ੍ਰਸ਼ਾਸਨ ਨੇ ਸਤੰਬਰ 2022 'ਚ ਈ. ਵੀ. ਨੀਤੀ ਦਾ ਐਲਾਨ ਕੀਤਾ ਸੀ ਅਤੇ 5 ਸਾਲ ਦਾ ਟੀਚਾ ਰੱਖਿਆ ਸੀ ਪਰ ਪ੍ਰਸ਼ਾਸਨ ਨੇ ਕੈਪਿੰਗ ਨੂੰ ਬਹੁਤ ਸਖ਼ਤ ਕਰ ਦਿੱਤਾ ਸੀ, ਜਿਸ ਤੋਂ ਬਾਅਦ 3 ਜੁਲਾਈ ਨੂੰ ਪਹਿਲੀ ਵਾਰ ਸੋਧ ਕੀਤੀ ਗਈ ਸੀ ਅਤੇ ਬਾਈਕ ਦਾ ਕੋਟਾ ਢਾਈ ਗੁਣਾ ਵਧਾ ਦਿੱਤਾ ਗਿਆ। ਹਾਲਾਂਕਿ ਇਹ ਕੋਟਾ ਵੀ ਜਲਦੀ ਹੀ ਖ਼ਤਮ ਹੋ ਗਿਆ ਅਤੇ 18 ਅਕਤੂਬਰ ਨੂੰ ਨੀਤੀ 'ਚ ਦੂਜੀ ਵਾਰ ਸੋਧ ਕਰਨੀ ਪਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita